ਫਰੀਦਕੋਟ: ਸ਼੍ਰੀ ਮੁਕਤਸਰ ਰੋਡ ’ਤੇ ਬੀਤੀ ਦਿਨ ਹਾਦਸਾ ਵਾਪਰ ਗਿਆ। ਮੌਕੇ ’ਤੇ ਮੌਜੂਦ ਪ੍ਰੱਤਖਦਰਸ਼ੀਆਂ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਜੈਤੋ ਵੱਲ ਨੂੰ ਆ ਰਹੇ ਸਨ, ਇੰਨੇ ’ਚ ਅਚਾਨਕ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਦੇ ਟਕਰਾਉਣ ਮਗਰੋਂ ਮੋਟਰਸਾਈਕਲ ਚਾਲਕ ਦਾ ਸੰਤੁਲਨ ਵਿਗੜ ਗਿਆ। ਸੰਤੁਲਨ ਵਿਗੜਣ ਕਾਰਨ ਮੋਟਰਸਾਈਕਲ ਸੜਕ ’ਤੇ ਪੈਦਲ ਜਾ ਰਹੇ ਬਜ਼ੁਰਗ ਨਾਲ ਟਕਰਾ ਗਿਆ। ਇਸ ਹਾਦਸੇ ਕਾਰਨ ਤਿੰਨੇ ਵਿਅਕਤੀਆਂ ਸਮੇਤ ਬਜ਼ੁਰਗ ਵੀ ਗੰਭੀਰ ਜਖ਼ਮੀ ਹੋ ਗਿਆ।
ਤੇਜ਼ ਰਫ਼ਤਾਰ ਕਾਰ ਦੀ ਟੱਕਰ 'ਚ ਚਾਰ ਜ਼ਖ਼ਮੀ - ਤੇਜ਼ ਰਫ਼ਤਾਰ ਕਾਰ ਦੀ ਟੱਕਰ
ਸ਼੍ਰੀ ਮੁਕਤਸਰ ਰੋਡ ’ਤੇ ਬੀਤੀ ਦਿਨ ਹਾਦਸਾ ਵਾਪਰ ਗਿਆ। ਮੌਕੇ ’ਤੇ ਮੌਜੂਦ ਪ੍ਰੱਤਖਦਰਸ਼ੀਆਂ ਨੇ ਦੱਸਿਆ ਕਿ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਜੈਤੋ ਵੱਲ ਨੂੰ ਆ ਰਹੇ ਸਨ, ਇੰਨੇ ’ਚ ਅਚਾਨਕ ਪਿੱਛੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਤਸਵੀਰ
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਦੇ ਮੈਂਬਰਾਂ ਵੱਲੋਂ ਜਖ਼ਮੀ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ’ਚ ਜਖ਼ਮੀ ਹੋਏ ਵਿਅਕਤੀਆਂ ਦੀ ਪਹਿਚਾਣ ਲਵਪ੍ਰੀਤ ਸਿੰਘ (25 ਸਾਲ) ਸਪੁੱਤਰ ਸ਼ੇਰ ਸਿੰਘ ਰੋੜੀਕਪੂਰਾ, ਗੁਰਪ੍ਰੀਤ ਸਿੰਘ (20 ਸਾਲ) ਸਪੁੱਤਰ ਸ਼ੇਰ ਸਿੰਘ ਰੋੜੀਕਪੂਰਾ, ਅਮਨਦੀਪ ਸਿੰਘ (21 ਸਾਲ) ਸਪੁੱਤਰ ਜਗਸੀਰ ਸਿੰਘ ਰੋੜੀਕਪੂਰਾ, ਮੰਗਲ ਸਿੰਘ (51 ਸਾਲ) ਸਪੁੱਤਰ ਦਾਰਾ ਸਿੰਘ ਵਾਸੀ ਜੀਰਾ ਵਜੋਂ ਹੋਈ ਹੈ।