ਪੰਜਾਬ

punjab

ETV Bharat / state

ਮ੍ਰਿਤਕ ਕੁੜੀਆਂ ਦੇ ਪਰਿਵਾਰਕ ਮੈਂਬਰ ਨੇ ਦੋਸ਼ੀ ਖ਼ਿਲਾਫ਼ ਸਖ਼ਤ ਕਰਵਾਈ ਕਰਨ ਦੀ ਕੀਤੀ ਮੰਗ

ਮੋਗਾ ਵਿਖੇ ਬੀਤੇ ਸ਼ਾਮ ਨੂੰ ਇੱਕ ਕਾਰ ਸਵਾਰ ਨੇ 2 ਨੌਜਵਾਨ ਕੁੜੀਆਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਜ਼ਖ਼ਮੀ ਹਾਲਤ ਵਿੱਚ ਸੁੱਟ ਦਿੱਤਾ ਸੀ। ਜਿੰਨਾ ਦੀ ਇਲਾਜ ਦੌਰਾਨ ਫ਼ਰੀਦਕੋਟ ਦੇ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦੇਰ ਰਾਤ ਮੌਤ ਹੋ ਗਈ ਸੀ।

ਫ਼ੋਟੋ
ਫ਼ੋਟੋ

By

Published : Mar 19, 2021, 10:54 PM IST

ਫ਼ਰੀਦਕੋਟ: ਮੋਗਾ ਵਿਖੇ ਬੀਤੇ ਸ਼ਾਮ ਨੂੰ ਇੱਕ ਕਾਰ ਸਵਾਰ ਨੇ 2 ਨੌਜਵਾਨ ਕੁੜੀਆਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਜ਼ਖ਼ਮੀ ਹਾਲਤ ਵਿੱਚ ਸੁੱਟ ਦਿੱਤਾ ਸੀ। ਜਿੰਨਾ ਦੀ ਇਲਾਜ ਦੌਰਾਨ ਫ਼ਰੀਦਕੋਟ ਦੇ GGS ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦੇਰ ਰਾਤ ਮੌਤ ਹੋ ਗਈ ਸੀ।

ਮੌਤ ਤੋਂ ਬਾਅਦ ਸ਼ੁਕਰਵਾਰ ਨੂੰ ਮ੍ਰਿਤਕ ਕੁੜੀਆਂ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਅਤੇ ਮੀਡੀਆ ਦੇ ਰਾਹੀਂ ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਇਨਸਾਫ ਦੇਣ ਦੀ ਮੰਗ ਕੀਤੀ।

ਵੇਖੋ ਵੀਡੀਓ

ਇਸ ਮੌਕੇ ਮ੍ਰਿਤਕ ਕੁੜੀਆਂ ਦੇ ਮਾਮੇ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਜੋ ਡਗਰੂ ਕਾਲਜ ਵਿੱਚ ਪੜ੍ਹਦੀ ਸੀ ਤੇ ਉਹ ਆਪਣੀ ਭੈਣ ਨਾਲ ਪੇਪਰ ਦੇਣ ਕਾਲਜ ਗਈ ਸੀ। ਰਾਹ ਵਿੱਚੋਂ ਉਨ੍ਹਾਂ ਦੇ ਪਿੰਡ ਦੇ ਹੀ ਨੌਜਵਾਨ ਗੁਰਬੀਰ ਸਿੰਘ ਨੇ ਉਨ੍ਹਾਂ ਨੂੰ ਵਰਗਲਾ ਕੇ ਆਪਣੀ ਕਾਰ ਵਿੱਚ ਬੈਠਾ ਲਿਆ ਅਤੇ ਮਾਣੂੰਕੇ ਕੋਲ ਜਾ ਕੇ ਉਸ ਨੇ ਦੋਹਾਂ ਕੁੜੀਆਂ ਨੂੰ ਗੋਲੀ ਮਾਰ ਦਿੱਤੀ ਜਿਸ ਕਾਰਨ ਉਨ੍ਹਾਂ ਦੀਆਂ ਕੁੜੀਆਂ ਦੀ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਉਹ ਰਵੀਦਾਸੀਏ ਭਾਈਚਾਰੇ ਨਾਲ ਸਬੰਧਤ ਹਨ ਜਦਕਿ ਦੋਸ਼ੀ ਜੱਟਾਂ ਦਾ ਮੁੰਡਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਜਿੰਮੀਦਾਰ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਲਗਾ ਰਹੇ ਹਨ। ਦੂਜੇ ਪਾਸੇ, ਮਜ਼ਦੂਰਾਂ, ਗਰੀਬਾਂ ਦੀਆਂ ਧੀਆਂ ਨੂੰ ਗੋਲੀਆਂ ਮਾਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕਰ ਇਨਸਾਫ ਦੇਣ ਦੀ ਮੰਗ ਕੀਤੀ।

ABOUT THE AUTHOR

...view details