ਫਰੀਦਕੋਟ: ਸਾਲ 2017 ’ਚ ਨਿੱਜੀ ਟੀਵੀ ਚੈਂਨਲ ਵੱਲੋਂ ਕਰਵਾਏ ਜਾਂਦੇ ਸਾਰੇਗਾਮਾਪਾ ਲਿਟਲ ਚੈਂਪ ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀ ਫਰੀਦਕੋਟ ਜਿਲ੍ਹੇ ਦੇ ਪਿੰਡ ਬਸ਼ਨੰਦੀ ਦੀ ਨਵਪ੍ਰੀਤ ਕੌਰ ਦਾ ਪਰਿਵਾਰ ਉਸ ਦੀ ਜਾਨ ਬਚਾਉਣ ਲਈ ਮਦਦ ਦੀ ਗੁਹਾਰ ਲਗਾ ਰਿਹਾ ਹੈ।
ਪੀੜਤ ਪਰਿਵਾਰ ਹੁਣ ਉਸ ਘੜੀ ਨੂੰ ਨਿਲਾਮ ਕਰਨਾ ਚਾਹੁੰਦਾ ਜੋ ਘੜੀ ਲਿਟਲ ਚੈਂਪ ਪ੍ਰੋਗਰਾਮ ਵਿਚ ਬੱਚੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕਿ ਬਾਲੀਬੁੱਡ ਸਟਾਰ ਹਿਮੇਸ਼ ਰੇਸ਼ਮੀਆਂ ਨੇ ਉਸ ਨੂੰ ਲਾਂਚ ਕਰਨ ਲਈ ਸਾਇਨਿੰਗ ਅਮਾਊਂਟ ਵਜੋਂ ਦਿੱਤੀ ਸੀ। ਦੱਸ ਦਈਏ ਕਿ ਨਵਪ੍ਰੀਤ ਦੇ ਮਾਪਿਆ ਦੇ ਮੁਤਾਬਿਕ ਹਿਮੇਸ਼ ਰੇਸ਼ਮੀਆਂ ਨੇ ਪ੍ਰੋਗਰਾਮ ਦੌਰਾਨ ਆਪਣਾ ਕੀਤਾ ਹੋਇਆ ਵਾਅਦਾ ਨਹੀਂ ਨਿਭਾਇਆ ਹੈ। ਉਨ੍ਹਾਂ ਕੋਲ ਹਿਮੇਸ਼ ਦੀ ਦਿੱਤੀ ਹੋਈ ਘੜੀ ਅੱਜ ਵੀ ਜਿਉਂ ਦੀ ਤਿਉਂ ਪਈ ਹੋਈ ਹੈ।
ਜ਼ਿੰਦਗੀ ਬਚਾਉਣ ਲਈ ਪੰਜਾਬ ’ਚ ਨਿਲਾਮ ਹੋਵੇਗੀ ਗਾਇਕ ਹਿਮੇਸ਼ ਰੇਸ਼ਮੀਆਂ ਦੀ ਘੜੀ ਨਵਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਨਵਪ੍ਰੀਤ ਨੇ ਸਾਲ 2017 ਵਿਚ ਸਾਰੇਗਾਮਾਪਾ ਲਿਟਲ ਚੈਂਪ ਪ੍ਰੋਗਰਾਮ ਵਿਚ ਹਿੱਸਾ ਲਿਆ ਸੀ ਅਤੇ ਉਸ ਸਮੇਂ ਉਹਨਾਂ ਦੀ ਬੇਟੀ ਤੋਂ ਪ੍ਰਭਾਵਿਤ ਹੋ ਕਿ ਪ੍ਰੋਗਰਾਮ ਦੇ ਜੱਜ ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਲਾਂਚ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਾਇਨਿੰਗ ਅਮਾਉਂਟ ਵੱਜੋਂ ਸਟੇਜ ਤੋਂ ਅਨਾਉਂਸ ਕਰ ਕੇ ਆਪਣੀ ਘੜੀ ਉਹਨਾਂ ਨੂੰ ਦਿੱਤੀ ਸੀ। ਪਰ ਬਾਅਦ ਵਿਚ ਹਿਮੇਸ਼ ਰੇਸ਼ਮੀਆਂ ਨੇ ਕਦੀ ਵੀ ਉਹਨਾਂ ਨਾਲ ਸੰਪਰਕ ਨਹੀਂ ਕੀਤਾ।
ਹਿਮੇਸ਼ ਰੇਸ਼ਮੀਆਂ ਦੀ ਘੜੀ ਹੋਵੇਗੀ ਨਿਲਾਮ ਉਹਨਾਂ ਇਹ ਵੀ ਕਿਹਾ ਕਿ ਹੁਣ ਉਹਨਾਂ ਦੀ ਬੱਚੀ ਬੀਤੇ ਕਈ ਦਿਨਾਂ ਤੋਂ ਲੀਵਰ ਇਨਫੈਕਸ਼ਨ ਹੋਣ ਕਾਰਨ ਸਖਤ ਬਿਮਾਰ ਹੇ ਜਿਸ ਦਾ ਇਲਾਜ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ। ਉਹਨਾਂ ਕੋਲ ਅੱਜ ਤੱਕ ਜੋ ਵੀ ਸੀ ਉਹ ਬੱਚੀ ਦੇ ਇਲਾਜ ’ਤੇ ਲਗਾ ਚੁੱਕੇ ਹਨ ਅਤੇ ਹੁਣ ਉਹ ਇਲਾਜ ਕਰਵਾਉਣ ਤੋਂ ਅਮਸਰੱਥ ਹਨ। ਇਸ ਲਈ ਉਹ ਹਿਮੇਸ਼ ਰੇਸ਼ਮੀਆ ਵੱਲੋਂ ਦਿੱਤੀ ਗਈ ਘੜੀ ਨੂੰ ਵੇਚ ਕੇ ਆਪਣੀ ਬੇਟੀ ਦਾ ਇਲਾਜ ਦਾ ਖਰਚਾ ਪੂਰਾ ਕਰਨਾਂ ਚਹਾਉਂਦੇ ਹਨ ਤਾਂ ਬੱਚੀ ਦੀ ਜਾਨ ਬਚਾਈ ਜਾ ਸਕੇ। ਉਹਨਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਸ ਘੜੀ ਨੂੰ ਵੱਧ ਤੋਂ ਵੱਧ ਅਮਾਊਂਟ ਤੇ ਖਰੀਦਨ ਤਾਂ ਜੋ ਉਹ ਆਪਣੀ ਲੜਕੀ ਦਾ ਇਲਾਜ ਕਰਵਾ ਸਕਣ।
ਇਹ ਵੀ ਪੜੋ:ਸਿੱਧੂ ਮੂਸੇਵਾਲਾ ਨੇ ਨਵੇਂ ਗਾਣੇ ਰਾਹੀਂ ਆਪਣੀ ਹਾਰ ’ਤੇ ਦਿੱਤਾ ਜਵਾਬ, ਲੋਕਾਂ ਨੂੰ ਪੁੱਛਿਆ ਸਵਾਲ...