ETV Bharat Punjab

ਪੰਜਾਬ

punjab

ETV Bharat / state

ਪੰਜਾਬ ਵਿੱਚ ਭਾਜਪਾ ਵਿਧਾਨ ਸਭਾ ਚੋਣਾਂ 'ਚ ਨਿਰੋਲ ਬਣਾਏਗੀ ਸਰਕਾਰ : ਸੋਢੀ - BJP to form government

ਭਾਜਪਾ ਦੇ ਪੰਜਾਬ ਜਨਰਲ ਸਕੱਤਰ ਦਿਆਲ ਸਿੰਘ ਸੋਢੀ (Punjab General Secretary Dayal Singh Sodhi) ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਪੰਜਾਬ ਪੱਧਰ ਦੇ ਆਗੂ ਜ਼ਿਲ੍ਹਾ ਪੱਧਰ 'ਤੇ ਇੰਚਾਰਜ ਬਣਾ ਕੇ ਪਾਰਟੀ ਨੂੰ ਬੂਥ ਲੈਵਲ 'ਤੇ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਬਣ ਗਿਆ ਹੈ।

ਪੰਜਾਬ ਵਿੱਚ ਭਾਜਪਾ ਵਿਧਾਨ ਸਭਾ ਚੋਣਾਂ 'ਚ ਨਿਰੋਲ ਬਣਾਏਗੀ ਸਰਕਾਰ : ਸੋਢੀ
ਪੰਜਾਬ ਵਿੱਚ ਭਾਜਪਾ ਵਿਧਾਨ ਸਭਾ ਚੋਣਾਂ 'ਚ ਨਿਰੋਲ ਬਣਾਏਗੀ ਸਰਕਾਰ : ਸੋਢੀ
author img

By

Published : Dec 5, 2021, 5:22 PM IST

ਫਰੀਦਕੋਟ : ਭਾਵੇ ਕਿ ਖੇਤੀ ਕਨੂੰਨਾਂ ਨੂੰ ਲੈ ਕੇ ਕੇਦਰ ਦੀ ਭਾਜਪਾ ਸਰਕਾਰ (BJP government at the centre) ਨੂੰ ਡੇਢ ਸਾਲ ਦੇ ਕਰੀਬ ਪੂਰੀ ਦੁਨੀਆਂ ਦੀਆਂ ਖਰੀਆਂ ਖੋਟੀਆ ਸੁਣਨੀਆਂ ਪਈਆਂ ਅਤੇ ਆਖਿਰ ਖੇਤੀ ਕਨੂੰਨ ਰੱਦ ਕਰਨ ਦਾ ਫੈਸਲਾ (Decision to repeal the agricultural law) ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੈਣਾ ਪਿਆ। ਪਿਛਲੇ ਇੱਕ ਸਾਲ 'ਚ ਪੂਰੇ ਦੇਸ਼ ਵਿੱਚ ਪਾਰਟੀ ਦਾ ਪੱਧਰ ਲੋਕਾਂ ਮਨਾਂ ਵਿੱਚ ਬਿਲਕੁਲ ਹੇਠਾਂ ਡਿੱਗ ਚੁੱਕਿਆ ਸੀ।

ਕਿਸਾਨਾਂ ਅਤੇ ਆਮ ਲੋਕਾਂ ਨੇ ਪਾਰਟੀ ਦੇ ਛੋਟੇ ਤੋਂ ਵੱਡੇ ਵਰਕਰ ਨੂੰ ਘਰੋਂ ਬਾਹਰ ਨਿਕਲ ਲਈ ਦੁਬਰ ਕਰ ਦਿੱਤਾ ਸੀ ਅਤੇ ਕਿਸਾਨਾਂ ਦਾ ਵਿਰੋਧ ਝੱਲਣਾ (Enduring opposition from farmers) ਪੈ ਰਿਹਾ ਸੀ। ਹੁਣ ਖੇਤੀ ਕਨੂੰਨ ਰੱਦ ਹੁੰਦੇ ਹੀ ਕਿਸਾਨਾਂ ਅਤੇ ਲੋਕਾਂ 'ਚ ਰੋਸ ਘੱਟਦੇ ਸਾਰ ਪਾਰਟੀ 2022 ਦੀਆਂ ਚੋਣਾਂ ਲਈ ਆਪਣਾ ਪ੍ਰਚਾਰ (campaign for the 2022 election) ਕਰਨ ਲੱਗ ਗਈ ਹੈ। ਜਿਸਦੀ ਮਿਸਾਲ ਪਾਰਟੀ ਚ ਸ਼ਾਮਲ ਹੋ ਰਹੇ ਵੱਡੇ ਆਗੂਆਂ ਅਤੇ ਬੂਥ ਲੈਵਲ 'ਤੇ ਪਾਰਟੀ ਦੀ ਮਜ਼ਬੂਤੀ (Strengthening the party at the booth level) ਲਈ ਸੁਰੂ ਹੋਈਆਂ ਮੀਟਿੰਗਾਂ ਤੋਂ ਮਿਲਦੀ ਹੈ। ਇਸੇ ਤਹਿਤ ਫਰੀਦਕੋਟ ਵਿੱਚ ਭਾਜਪਾ ਵਲੋਂ ਮੀਟਿੰਗ ਕੀਤੀ ਗਈ, ਜਿਸ ਵਿੱਚ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਨੇ ਪਹੁੰਚ ਕੇ ਵਰਕਰਾਂ ਨਾਲ ਗੱਲਬਾਤ ਕੀਤੀ ਅਤੇ ਪਾਰਟੀ ਦੀ ਮਜ਼ਬੂਤੀ ਲਈ ਵਿਚਾਰਾਂ ਕੀਤੀਆਂ।

ਪੰਜਾਬ ਵਿੱਚ ਭਾਜਪਾ ਵਿਧਾਨ ਸਭਾ ਚੋਣਾਂ 'ਚ ਨਿਰੋਲ ਬਣਾਏਗੀ ਸਰਕਾਰ : ਸੋਢੀ

ਇਸ ਮੌਕੇ ਭਾਜਪਾ ਦੇ ਪੰਜਾਬ ਜਨਰਲ ਸਕੱਤਰ ਦਿਆਲ ਸਿੰਘ ਸੋਢੀ (Punjab General Secretary Dayal Singh Sodhi) ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਪੰਜਾਬ ਪੱਧਰ ਦੇ ਆਗੂ ਜ਼ਿਲ੍ਹਾ ਪੱਧਰ 'ਤੇ ਇੰਚਾਰਜ ਬਣਾ ਕੇ ਪਾਰਟੀ ਨੂੰ ਬੂਥ ਲੈਵਲ 'ਤੇ ਮਜ਼ਬੂਤ ਕਰਨ ਲਈ ਮੀਟਿੰਗਾਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵਿੱਚ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਬਣ ਗਿਆ ਹੈ।

ਇਹ ਵੀ ਪੜ੍ਹੋ :Punjab Assembly Election 2022: ਕੀ ਅਮਲੋਹ 'ਚ ਤੀਜੀ ਵਾਰ ਜਿੱਤ ਬਰਕਰਾਰ ਰੱਖ ਸਕੇਗੀ ਕਾਂਗਰਸ, ਜਾਣੋ ਇਥੋਂ ਦਾ ਸਿਆਸੀ ਹਾਲ...

ਉਨ੍ਹਾਂ ਕਿਹਾ ਕਿ ਕਈ ਵੱਡੇ ਆਗੂ ਪਾਰਟੀ 'ਚ ਸ਼ਮੂਲੀਅਤ ਕਰ ਰਹੇ ਹਨ ਅਤੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਦਿੱਗਜ਼ ਆਗੂਆਂ ਨੂੰ ਪਾਰਟੀ 'ਚ ਸ਼ਮੂਲੀਅਤ ਕਰਦੇ ਦੇਖਿਆ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਦਾਅਵਾ ਠੋਕਿਆ ਕੇ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਪੰਜਾਬ ਦੀਆਂ 117 ਸੀਟਾਂ 'ਤੇ ਜਿੱਤ ਹਾਸਲ ਕਰਕੇ ਨਿਰੋਲ ਸਰਕਾਰ ਬਣਾਏਗੀ।

ਇਸ ਮੌਕੇ ਫਰੀਦਕੋਟ ਹਲਕੇ ਤੋਂ ਪਾਰਟੀ ਲਈ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਆਗੂ ਗੌਰਵ ਕੱਕੜ ਅਤੇ ਐਡਵੋਕੇਟ ਗਗਨਦੀਪ ਸਿੰਘ ਸੁਖਿਜਾ ਨੇ ਦੱਸਿਆ ਕਿ ਪਾਰਟੀ ਲਈ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਹ ਸ਼ਹਿਰ, ਮੁਹੱਲੇ, ਪਿੰਡ-ਪਿੰਡ ਜਾਕੇ ਪਾਰਟੀ ਦੀ ਹੋਰ ਮਜ਼ਬੂਤੀ ਲਈ ਵਰਕਰਾਂ ਅਤੇ ਆਮ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਭਾਜਪਾ ਪਾਰਟੀ ਦੂਜੀਆਂ ਸਿਆਸੀ ਪਾਰਟੀਆਂ ਵਾਂਗ ਲੋਕਾਂ ਨੂੰ ਭਿਖਾਰੀ ਬਣਾਉਣ ਵਾਲੇ ਐਲਾਨ ਨਹੀਂ ਕਰਦੀ। ਉਹ ਲੋਕਾ ਨੂੰ ਆਪਣੇ ਪੈਰਾਂ ਸਿਰ ਖੜਾ ਕਰਨ ਲਈ ਅਜਿਹੀਆਂ ਨੀਤੀਆਂ ਲੈ ਕੇ ਆਵੇਗੀ ਤਾਂ ਜੋ ਲੋਕ ਕਿਸੇ ਤੋਂ ਮੰਗਣ ਦੀ ਬਜਾਏ ਕਿਸੇ ਨੂੰ ਖੁਦ ਦੇਣ ਜੋਗੇ ਹੋ ਜਾਣ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਬਹੁਮਤ ਹਾਸਲ ਕਰ ਸਰਕਾਰ ਬਣਾਏਗੀ।

ਇਹ ਵੀ ਪੜ੍ਹੋ :Punjab Assembly Election 2022: ਫ਼ਤਿਹਗੜ੍ਹ ਸਾਹਿਬ 'ਚ ਕੀ ਮੁੜ ਦਿਖਾ ਸਕੇਗੀ ਕਾਂਗਰਸ ਦਮ, ਜਾਣੋ ਇਥੋਂ ਦੀ ਗਰਾਊਂਡ ਰਿਪੋਰਟ..

ABOUT THE AUTHOR

...view details