ਪੰਜਾਬ

punjab

ETV Bharat / state

ਬਰਗਾੜੀ ਗੋਲੀ ਕਾਂਡ: ਆਈਜੀ ਕੁਵੰਰ ਵਿਜੇ ਪ੍ਰਤਾਪ ਨੇ ਦੂਜੀ ਚਾਰਜਸ਼ੀਟ ਕੀਤੀ ਦਾਖ਼ਲ

ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਬਰਗਾੜੀ ਗੋਲੀ ਕਾਂਡ ਮਾਮਲੇ ਵਿੱਚ 68 ਪੰਨਿਆਂ ਦੀ ਇੱਕ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ਵਿੱਚ ਉਸ ਦੌਰਾਨ ਹੋਈਆਂ ਸਾਰੀਆਂ ਕਾਲਾਂ ਦੀ ਡਿਟੇਲ ਵੀ ਹੈ।

ਆਈਜੀ ਕੁੰਵਰ ਵਿਜੇ ਪ੍ਰਤਾਪ।

By

Published : Jun 7, 2019, 7:27 PM IST

Updated : Jun 7, 2019, 9:01 PM IST

ਫਰੀਦਕੋਟ : ਐੱਸਆਈਟੀ ਮੈਂਬਰ ਕੁੰਵਰ ਵਿਜੇ ਪ੍ਰਤਾਪ ਨੇ ਸਾਲ 2015 'ਚ ਵਾਪਰੇ ਕੋਟਕਪੂਰਾ-ਬਰਗਾੜੀ ਗੋਲੀਕਾਂਡ ਮਾਮਲੇ ਵਿੱਚ ਕੋਰਟ 'ਚ ਦੂਸਰੀ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।

ਆਈਜੀ ਕੁੰਵਰ ਵਿਜੇ ਪ੍ਰਤਾਪ ਵੱਲੋਂ ਫ਼ੇਸਬੁੱਕ 'ਤੇ ਪਾਈ ਹੋਈ ਪੋਸਟ ਦਾ ਸਕਰੀਨ ਸ਼ਾਟ।

ਜਾਣਕਾਰੀ ਮੁਤਾਬਕ ਆਈਜੀ ਕੁੰਵਰ ਨੇ ਕੋਰਟ ਵਿੱਚ ਇਸ ਮਾਮਲੇ ਦੀ ਦੂਜੀ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ਵਿੱਚ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਸਮੇਤ ਆਈਜੀ ਉਮਰਾਨੰਗਲ, ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ, ਏਡੀਸੀਪੀ ਪਰਮਜੀਤ ਸਿੰਘ ਪੰਨੂੰ, ਕੋਟਕਪੂਰਾ ਦੇ ਡੀਐੱਸਪੀ ਬਲਜੀਤ ਸਿੰਘ ਤੇ ਸਾਬਕਾ ਐੱਸਐੱਚਓ ਗੁਰਦੀਪ ਸਿੰਘ ਦੇ ਨਾਂਅ ਸ਼ਾਮਲ ਹਨ। ਇਸ 68 ਪੰਨਿਆਂ ਦੀ ਚਾਰਜਸ਼ੀਟ ਵਿੱਚ ਉਸ ਦੌਰਾਨ ਹੋਈਆਂ ਸਾਰੀਆਂ ਕਾਲਾਂ ਦੀ ਜਾਣਕਾਰੀ ਵੀ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦਾਖ਼ਲ ਹੋਈ ਪਹਿਲੀ 2000 ਪੰਨਿਆਂ ਦੀ ਚਾਰਜਸ਼ੀਟ ਵਿੱਚ ਸੁਖਬੀਰ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸੈਣੀ ਅਤੇ ਡੇਰਾ ਸੱਚਾ ਸੌਦਾ ਮੁਖੀ ਦੇ ਨਾਂਅ ਸ਼ਾਮਲ ਹਨ। ਉਸ ਚਾਰਜਸ਼ੀਟ ਮੁਤਾਬਕ ਏਡੀਸੀਪੀ ਉਮਰਾਨੰਗਲ ਨੇ ਪੁਲਿਸ ਫ਼ੌਰਸ ਨੂੰ ਵਰਤਣ ਦੇ ਹੁਕਮ ਵੀ ਦਿੱਤੇ ਸਨ।

ਐੱਸਆਈਟੀ ਨੇ ਇਸ ਮਾਮਲੇ ਵਿੱਚ ਉੱਚ ਅਧਿਕਾਰੀਆਂ, ਸਿਆਸੀ ਆਗੂਆਂ ਅਤੇ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਦਾ ਪੂਰਾ ਹੱਥ ਹੋਣ ਦੇ ਨਾਲ-ਨਾਲ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਤਤਕਾਲੀ ਡੀਜੀਪੀ ਸੁਮੇਧ ਸੈਣੀ ਅਤੇ ਤਤਕਾਲੀ ਡੀਆਈਜੀ ਅਮਰ ਸਿੰਘ ਚਾਹਲ ਦਾ ਵੀ ਪੂਰਾ ਹੱਥ ਹੋਣ ਦਾ ਜ਼ਿਕਰ ਕੀਤਾ ਹੈ।

Last Updated : Jun 7, 2019, 9:01 PM IST

ABOUT THE AUTHOR

...view details