ਪੰਜਾਬ

punjab

ETV Bharat / state

ਹਸਪਤਾਲ 'ਚ ਕਾਰ ਹਾਦਸਾ, ਨਵ ਜੰਮੇ ਬੱਚੇ ਦੇ ਇਲਾਜ ਲਈ ਆਏ ਪਿਤਾ ਨੂੰ ਦਰੜਿਆ - punjab news

ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ 'ਚ ਬੱਚੇ ਦੇ ਇਲਾਜ ਲਈ ਆਏ ਪਿਤਾ ਨੂੰ ਕਾਰ ਨੇ ਦਰੜਿਆ। 24 ਸਾਲਾ ਨੌਜਵਾਨ ਦੀ ਮੌਕੇ 'ਤੇ ਹੀ ਮੌਤ। ਪਾਰਕਿੰਗ 'ਚ ਖੜ੍ਹੀ ਕਾਰ ਸਟਾਰਟ ਕਰਨ ਲੱਗਿਆ ਹੋ ਗਈ ਸੀ ਬੇਕਾਬੂ।

ਮੌਕੇ ਦੀ ਤਸਵੀਰ

By

Published : Mar 18, 2019, 7:29 PM IST

ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਇੱਕ ਬੜਾ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਇੱਕ ਪਿਤਾ ਆਪਣੇ ਨਵ ਜੰਮੇ ਬੱਚੇ ਦੇ ਇਲਾਜ ਲਈ ਆਇਆ ਸੀ। ਉਹ ਬੈਂਚ ਤੇ ਬੈਠਾ ਮੋਬਾਈਲ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ ਪਾਰਕਿੰਗ 'ਚ ਖੜ੍ਹੀ ਕਾਰ ਨੌਜਵਾਨ ਨੂੰ ਦਰੜ ਦਿੱਤਾ। ਇਸ ਘਟਨਾ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਬਿਵਾਸ ਕੁਮਾਰ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 24 ਸਾਲ ਸੀ ਤੇ ਉਹ ਮੁਕਤਸਰ ਜਿਲ੍ਹੇ ਦੇ ਪਿੰਡ ਜੱਸੇਆਣਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਤਨੀ ਪ੍ਰਿਅੰਕਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮਹੀਨੇ ਦਾ ਬੱਚਾ ਹਸਪਤਾਲ 'ਚ ਦਾਖ਼ਲ ਸੀ। ਪ੍ਰਿਅੰਕਾ ਅਤੇ ਬਿਵਾਸ ਦੀ ਲਵ ਮੈਰਿਜ ਹੋਈ ਸੀ ਤੇ ਉਨ੍ਹਾਂ ਦੇ ਵਿਆਹ ਨੂੰ ਹਾਲੇ ਪੂਰਾ ਸਾਲ ਵੀ ਨਹੀਂ ਹੋਇਆ ਸੀ।

ਘਟਨਾ ਸਥਲ ਦੀਆਂ ਤਸਵੀਰਾਂ

ਚਸ਼ਮਦੀਦਾਂ ਨੇ ਦੱਸਿਆ ਕਿ ਪਾਰਕਿੰਗ 'ਚ ਖੜ੍ਹੀ ਕਾਰ ਸਟਾਰਟ ਕਰਦੇ ਹੋਏ ਕਾਰ ਬੇਕਾਬੂ ਹੋ ਗਈ ਤੇ ਉਸ ਨੇ ਨੌਜਵਾਨ ਨੂੰ ਦਰੜ ਦਿੱਤਾ।

ਪੁਲਿਸ ਅਧਿਕਾਰੀ ਗੁਰਮੇਜ ਸਿੰਘ ਨੇ ਦੱਸਿਆ ਕਿ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਉਹਨਾਂ ਕਿਹਾ ਕਿ ਜਿਵੇਂ ਹੀ ਮ੍ਰਿਤਕ ਦੇ ਪਰਿਵਾਰ ਵਾਲੇ ਬਿਆਨ ਦਰਜ ਕਰਵਾਉਣਗੇ ਉਸੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details