ਫਰਦੀਕੋਟ: ਇੱਕ 22 ਸਾਲ ਦੇ ਨੌਜਵਾਨ ਵੱਲੋਂ ਘਰ ਵਿੱਚ ਲੱਗੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜਾਨ ਦੇਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿੰਡ ਪੱਕਾ ਦਾ ਰਹਿਣ ਵਾਲਾ ਨੌਜਵਾਨ ਗੁਰਤੇਜ ਸਿੰਘ ਜੋ ਹੁਣ ਫ਼ਰੀਦਕੋਟ ਵਿੱਚ ਆਪਣੀ ਭੈਣ ਦੇ ਕੋਲ ਪਿਛਲੇ ਕਰੀਬ 15 ਦਿਨ ਤੋਂ ਰਹਿ ਰਿਹਾ ਸੀ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਸੀ। ਜਦੋਂ ਉਸਦੀ ਭੈਣ ਆਪਣੇ ਪੁੱਤਰ ਦੀ ਦਵਾਈ ਲੈਣ ਗਈ ਸੀ ਤਾਂ ਪਿੱਛੇ ਇਹ ਘਰ ਵਿੱਚ ਇਕੱਲਾ ਸੀ ਜਿੱਥੇ ਉਸਨੇ ਘਰ ਵਿੱਚ ਲੱਗੇ ਪੱਖੇ ਦੇ ਨਾਲ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ।
22 ਸਾਲ ਦੇ ਨੌਜਵਾਨ ਨੇ ਫਾਹਾ ਲਗਾ ਕੇ ਕੀਤੀ ਖੁਦਕੁਸ਼ੀ - faridkot news
ਫ਼ਰੀਦਕੋਟ ਵਿੱਚ ਇੱਕ 22 ਸਾਲਾ ਨੌਜਵਾਨ ਨੇ ਘਰ ਵਿੱਚ ਲੱਗੇ ਪੱਖੇ ਨਾਲ ਫਾਹਾ ਲਗਾ ਕੇ ਆਪਣੀ ਜਾਨ ਦੇ ਦਿੱਤੀ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਹੈ।
ਫਿਲਹਾਲ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਨੂੰ ਪਰਿਵਾਰ ਹਵਾਲੇ ਕਰ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਮਾਮਲਾ ਆਤਮਹੱਤਿਆ ਦਾ ਹੀ ਲੱਗ ਰਿਹਾ ਹੈ ਫਿਰ ਵੀ ਪੋਸਟਮਾਰਟ ਦੀ ਰਿਪੋਰਟ ਵਿੱਚ ਜੋ ਆਵੇਗਾ, ਉਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮ੍ਰਿਤਕ ਪਿਛਲੇ 15 ਦਿਨਾਂ ਤੋਂ ਭੈਣ ਕੋਲ ਆਇਆ ਹੋਇਆ ਸੀ, ਜਦੋਂ ਉਸ ਦੀ ਭੈਣ ਦਵਾਈ ਲੈਣ ਗਈ ਤਾਂ ਉਸ ਨੇ ਦਰਵਾਜੇ ਬੰਦ ਕਰ ਕਮਰੇ ਵਿੱਚ ਫਾਹਾ ਲਾ ਲਿਆ।
ਇਹ ਵੀ ਪੜੋ: ਭਾਰਤ ਨੇ ਲਾਹੌਰ 'ਚ ਗੁਰੂਦੁਆਰਾ ਸਾਹਿਬ ਨੂੰ ਮਸਜਿਦ 'ਚ ਤਬਦੀਲ ਕਰਨ 'ਤੇ ਜਤਾਇਆ ਇਤਰਾਜ਼