ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਦਿਆਰਥੀ ਚੋਣਾਂ ਦੌਰਾਨ 'ਆਪ' ਦੇ ਵਿਦਿਆਰਥੀ ਵਿੰਗ CYSS ਨੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ। ਦੱਸ ਦਈਏ ਕਿ ਇਸ ਚੋਣਾਂ ਲਈ ਯੂਨੀਵਰਸਿਟੀ ਦੇ ਲਗਭਗ 15 ਹਜ਼ਾਰ ਵਿਦਿਆਰਥੀ ਆਪਣੀ ਵੋਟ ਦਾ ਇਸਤੇਮਾਲ (elections in Panjab University) ਕੀਤਾ।
ਸੁਰੱਖਿਆ ਦੇ ਪ੍ਰਬੰਧ :ਯੂਨੀਵਰਸਿਟੀ ਵਿੱਚ ਇਸ ਵਾਰ ਚੋਣ ਪ੍ਰਚਾਰ ਦੌਰਾਨ ਸਖ਼ਤ ਪੁਲਿਸ ਸੁਰੱਖਿਆ ਦਰਮਿਆਨ ਕੋਈ ਹਿੰਸਕ ਘਟਨਾ ਨਹੀਂ ਵਾਪਰੀ। ਇਸ ਦੇ ਨਾਲ ਹੀ ਅੱਜ ਚੋਣਾਂ ਨੂੰ ਲੈ ਕੇ ਪੁਲਿਸ ਦੀ ਯੂਨੀਵਰਸਿਟੀ ਸਮੇਤ ਸ਼ਹਿਰ ਦੇ ਕਾਲਜਾਂ ਦੇ ਅੰਦਰ ਅਤੇ ਬਾਹਰ ਸਖ਼ਤ ਸੁਰੱਖਿਆ ਰਹੀ। ਖਾਸ ਕਰਕੇ ਸੈਕਟਰ 10 ਵਿੱਚ ਡੀਏਵੀ ਕਾਲਜ, ਸੈਕਟਰ 26 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਅਤੇ ਸੈਕਟਰ 32 ਵਿੱਚ GGDSD ਕਾਲਜ ਭਾਰੀ ਪੁਲਿਸ ਪਹਿਰੇ ਹੇਠ ਸੀ।
ਇਨ੍ਹਾਂ ਵਿੱਚ ਰਿਹਾ ਸਖ਼ਤ ਮੁਕਾਬਲਾ: ਯੂਨੀਵਰਸਿਟੀ ਚੋਣਾਂ ਵਿਚ ਇਸ ਵਾਰ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (NSUI), ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) , ਛਤਰ ਯੁਵਾ ਸੰਘਰਸ਼ ਸਮਿਤੀ (CYSS) ਵਿਚ ਸਖ਼ਤ ਟੱਕਰ ਦੇਖਣ ਨੂੰ ਮਿਲੀ । CYSS ਆਮ ਆਦਮੀ ਪਾਰਟੀ (ਆਪ) ਦਾ ਵਿਦਿਆਰਥੀ ਵਿੰਗ ਹੈ। CYSS ਕੋਲ ਯੂਨੀਵਰਸਿਟੀ ਦੇ ਕਈ ਪੁਰਾਣੇ ਸਫਲ ਚਿਹਰੇ ਸਨ, ਜਿਨ੍ਹਾਂ ਵਿੱਚ ਨਿਸ਼ਾਂਤ ਕੌਸ਼ਲ ਵੀ ਸ਼ਾਮਲ ਹਨ, ਜੋ ਸਾਲ 2016 ਵਿੱਚ ਯੂਨੀਵਰਸਿਟੀ ਕੈਂਪਸ ਦੇ ਪ੍ਰਧਾਨ ਸਨ।
PU ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ
9 ਕਾਲਜਾਂ ਵਿੱਚ ਵੀ ਵੋਟਿੰਗ ਹੋਈ:ਦੂਜੇ ਪਾਸੇ ਅੱਜ ਸ਼ਹਿਰ ਦੇ 9 ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਹੋਈਆ। ਇਸ ਵਿੱਚ ਕਰੀਬ 45 ਹਜ਼ਾਰ ਵਿਦਿਆਰਥੀ ਆਪਣੀ ਵੋਟਾ ਪਾਈਆ। ਸਭ ਤੋਂ ਵੱਧ ਵੋਟਰ GGDSD, ਸੈਕਟਰ 32 ਵਿੱਚ ਹਨ, ਜਿਨ੍ਹਾਂ ਦੀ ਗਿਣਤੀ 8,758 ਹੈ। ਇੱਥੇ 56 ਪੋਲਿੰਗ ਬੂਥ ਬਣਾਏ ਗਏ ਸਨ। ਦੂਜੇ ਪਾਸੇ ਸੈਕਟਰ 10 ਸਥਿਤ ਡੀਏਵੀ ਕਾਲਜ ਵਿੱਚ 8,427 ਵਿਦਿਆਰਥੀਆਂ ਦੀਆਂ ਵੋਟਾਂ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਵਿੱਚ 7,239 ਵੋਟਰ ਹਨ।
ਦੱਸ ਦੇਈਏ ਕਿ ਯੂਨੀਵਰਸਿਟੀ ਵਿੱਚ ਸਾਲ 2019 ਵਿੱਚ ਹੋਈਆਂ ਪਿਛਲੀਆਂ ਵਿਦਿਆਰਥੀ ਯੂਨੀਅਨ ਚੋਣਾਂ ਵਿੱਚ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਚੇਤਨ ਚੌਧਰੀ ਨੇ ਜਿੱਤ ਦਰਜ ਕੀਤੀ ਸੀ ਅਤੇ ਕੈਂਪਸ ਪ੍ਰਧਾਨ ਬਣੇ ਸਨ। ਇਸ ਤੋਂ ਪਹਿਲਾਂ ਸਾਲ 2018 ਵਿੱਚ ਕਨੂਪ੍ਰਿਆ ਯੂਨੀਵਰਸਿਟੀ ਆਫ ਸਟੂਡੈਂਟਸ ਫਾਰ ਸੋਸਾਇਟੀ (SFS) ਨੇ ਪ੍ਰਧਾਨ ਦਾ ਅਹੁਦਾ ਜਿੱਤਿਆ ਸੀ। ਉਹ ਪੀਯੂ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਵਿੱਚ ਪਹਿਲੀ ਮਹਿਲਾ ਪ੍ਰਧਾਨ ਬਣੀ।
PU ਵਿੱਚ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ
ਯੂਨੀਵਰਸਿਟੀ ਵਿੱਚ ਆਮ ਤੌਰ ’ਤੇ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਸਤੰਬਰ ਮਹੀਨੇ ਵਿੱਚ ਹੁੰਦੀਆਂ ਹਨ ਪਰ ਇਸ ਵਾਰ ਦੀਵਾਲੀ ਨੇੜੇ ਆ ਰਹੀ ਹੈ। ਅਜਿਹੇ 'ਚ ਕੁਝ ਵਿਦਿਆਰਥੀ ਛੁੱਟੀਆਂ ਮਨਾਉਣ ਆਪਣੇ ਘਰਾਂ ਨੂੰ ਵੀ ਗਏ ਹਨ। ਇਸ ਕਾਰਨ ਪਿਛਲੇ ਸਾਲਾਂ ਦੇ ਮੁਕਾਬਲੇ ਵੋਟਿੰਗ ਘੱਟ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:ਸਿਮਰਨਜੀਤ ਸਿੰਘ ਮਾਨ ਨੂੰ ਜੰਮੂ-ਕਸ਼ਮੀਰ ਪੁਲਿਸ ਨੇ ਲਖਨਪੁਰ 'ਚ ਰੋਕਿਆ, ਕਿਹਾ- ਦਾਖ਼ਲੇ ਦੀ ਇਜਾਜ਼ਤ ਨਹੀਂ