ਪੰਜਾਬ

punjab

ETV Bharat / state

ਮੈਗਨੀਫਾਈਡ ਗਲਾਸ ਨਾਲ ਵੇਖੇ ਜਾਣਗੇ ਵਾਹਨਾਂ ਦੇ ਦਸਤਾਵੇਜ਼

ਚੰਡੀਗੜ੍ਹ ਵਿੱਚ ਪੁਲਿਸ ਨੂੰ ਮੈਗਨੀਫਾਈਡ ਗਲਾਸ ਦਿੱਤੇ ਗਏ ਹਨ ਜਿਨ੍ਹਾਂ ਨੂੰ ਇੱਕ ਸੈਲਫ਼ੀ ਸਟਿਕ ਨਾਲ ਜੋੜਿਆ ਗਿਆ ਹੈ ਜਿਸ ਨਾਲ ਲੋਕਾਂ ਦੇ ਵਾਹਨਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਵੇਗੀ।

ਫ਼ੋਟੋ।
ਫ਼ੋਟੋ।

By

Published : May 30, 2020, 11:53 AM IST

ਚੰਡੀਗੜ੍ਹ: ਸਿਟੀ ਬਿਊਟੀਫੁਲ ਦੀ ਪੁਲਿਸ ਨੂੰ ਸਹੂਲਤ ਦੇਣ ਦੇ ਲਈ ਵੱਖ-ਵੱਖ ਗੈਜੇਟਸ ਦਾ ਨਿਰਮਾਣ ਸਕਿਉਰਿਟੀ ਵਿੰਗ ਵੱਲੋਂ ਕੀਤਾ ਜਾਂਦਾ ਰਿਹਾ ਹੈ। ਇਸ ਵਿੱਚ ਇੱਕ ਹੋਰ ਨਵਾਂ ਗੈਜੇਟ ਜੁੜ ਗਿਆ ਹੈ, ਉਹ ਹੈ ਮੈਗਨੀਫਾਈਡ ਗਲਾਸ, ਜੋ ਕਿ ਇੱਕ ਸੈਲਫ਼ੀ ਸਟਿਕ ਦੇ ਸਹਾਰੇ ਜੋੜਿਆ ਗਿਆ ਹੈ।

ਵੇਖੋ ਵੀਡੀਓ

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਕਿਉਰਿਟੀ ਵਿੰਗ ਦੇ ਡੀਐਸਪੀ ਅਮਰਾਓ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਪੁਲਿਸ ਮੁਲਾਜ਼ਮਾਂ ਲਈ ਵੱਖ-ਵੱਖ ਤਰ੍ਹਾਂ ਦੀ ਸਹੂਲਤ ਦੇਣ ਵਾਲੇ ਗੈਜੇਟਸ ਬਣਾਉਣ ਤਾਂ ਜੋ ਉਹ ਆਪਣਾ ਕੰਮ ਸਹੂਲਤ ਦੇ ਨਾਲ ਚੰਗੇ ਤਰੀਕੇ ਕਰ ਸਕਣ।

ਉੱਥੇ ਹੀ ਅੱਜ ਕੱਲ੍ਹ ਕੋਰੋਨਾ ਵਾਇਰਸ ਦੇ ਕਰਕੇ ਪਬਲਿਕ ਡੀਲਿੰਗ ਪੁਲਿਸ ਦੀ ਜ਼ਿਆਦਾ ਰਹਿੰਦੀ ਹੈ ਇਸ ਕਰਕੇ ਉਹ ਕਿਸੇ ਕੋਰੋਨਾ ਸ਼ੱਕੀ ਦੇ ਸੰਪਰਕ ਦੇ ਵਿੱਚ ਨਾ ਆਉਣ। ਉਹ ਆਪਣਾ ਵੀ ਬਚਾਅ ਰੱਖਣ ਅਤੇ ਸਾਹਮਣੇ ਵਾਲੇ ਦਾ ਵੀ, ਇਸ ਕਰਕੇ ਮੈਗਨੀਫ਼ਾਈਡ ਗਲਾਸ ਸਟਿਕ ਬਣਾਈ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਵਿੱਚ ਇੱਕ ਮੈਗਨਿਸ ਲੱਗਾ ਹੈ ਉਸ ਦੇ ਵਿੱਚ ਵਿਅਕਤੀ ਆਪਣੇ ਵਾਹਨ ਦੇ ਡਾਕੂਮੈਂਟਸ ਪੁਲਿਸ ਨੂੰ ਵਿਖਾ ਸਕਦਾ ਹੈ ਅਤੇ ਮੁਲਾਜ਼ਮ ਉਸ ਦਾ ਸਹੀ ਚੈੱਕ ਕਰ ਸਕਦੇ ਹਨ। ਇਸ ਦੇ ਨਾਲ ਹੀ ਸਮਾਜਿਕ ਦੂਰੀ ਵੀ ਬਣੀ ਰਹਿੰਦੀ ਹੈ। ਇਸ ਵਿੱਚ ਐਲਈਡੀ ਲਾਈਟਸ ਵੀ ਲੱਗੀਆਂ ਹੋਈਆਂ ਹਨ ਤਾਂ ਕਿ ਰਾਤ ਦੇ ਹਨ੍ਹੇਰੇ ਵਿੱਚ ਵੀ ਡਾਕੂਮੈਂਟਸ ਜਾਂਚਣ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਆਵੇ।

ਟ੍ਰੈਫਿਕ ਅਤੇ ਚੰਡੀਗੜ੍ਹ ਪੁਲਿਸ ਦੇ ਸਬ ਇੰਸਪੈਕਟਰ ਹਰੀਓਮ ਨੇ ਦੱਸਿਆ ਕਿ ਉਨ੍ਹਾਂ ਨੂੰ ਸਕਿਉਰਿਟੀ ਵਿੰਗ ਦੇ ਵੱਲੋਂ ਇਹ ਗੈਜੇਟ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਇਸ ਦੀ ਵਰਤੋਂ ਦੇ ਨਾਲ ਹੀ ਆਉਣ ਜਾਣ ਵਾਲੇ ਵਾਹਨਾਂ ਦੇ ਦਸਤਾਵੇਜ਼ ਚੈੱਕ ਕਰਦੇ ਹਨ।

ABOUT THE AUTHOR

...view details