ਚੰਡੀਗੜ੍ਹ:ਖਾਲਿਸਤਾਨੀ ਹਰਦੀਪ ਨਿੱਝਰ (Khalistani Hardeep Nijhar) ਦੇ ਕਤਲ ਨੂੰ ਲੈਕੇ ਕੈਨੇਡੀਅਨ ਪੀਐੱਮ ਨੇ ਭਾਰਤ ਉੱਤੇ ਇਲਜ਼ਾਮ ਲਾਏ ਤਾਂ ਦੋਵੇਂ ਦੇਸ਼ ਇੱਕ-ਦੂਜੇ ਖ਼ਿਲਾਫ਼ ਖੜ੍ਹੇ ਵਿਖਾਈ ਦਿੱਤੇ। ਇਸ ਤੋਂ ਬਾਅਦ ਮਾਮਲਾ ਗਰਮਾਉਂਦਾ ਵੇਖ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਸੋਸ਼ਲ ਮੀਡੀਆ ਉੱਤੇ ਹਿੰਦੂਆਂ ਨੂੰ ਕੈਨੇਡਾ ਛੱਡਣ ਸਬੰਧੀ ਧਮਕੀ ਦੀ ਵੀਡੀਓ ਪੋਸਟ ਪਾਕੇ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਹੁਣ ਇਸ ਪੂਰੇ ਵਰਤਾਰੇ ਦੀ ਅੱਗ ਦਾ ਸੇਕ ਕੈਨੇਡਾ ਵਿੱਚ ਸਿਆਸੀ ਲੋਕਾਂ ਤੱਕ ਪਹੁੰਚ ਚੁੱਕਾ ਹੈ।
Canada NDP 0n Hindu: ਖਾਲਿਸਤਾਨੀ ਪੰਨੂ ਵੱਲੋਂ ਹਿੰਦੂਆਂ ਨੂੰ ਦਿੱਤੀ ਗਈ ਧਮਕੀ ਤੋਂ ਬਾਅਦ ਕੈਨੇਡਾ 'ਚ NDP ਨੂੰ ਪਈ ਮਾਰ, ਹਿੰਦੂਆਂ ਦੇ ਹੱਕ 'ਚ ਬੋਲੇ ਜਗਮੀਤ ਸਿੰਘ - Khalistan update
ਕੈਨੇਡਾ ਅਤੇ ਭਾਰਤ ਦਰਮਿਆਨ ਚੱਲ ਰਹੇ ਵਿਵਾਦ ਵਿੱਚ ਖਾਲਿਸਤਾਨੀ ਗੁਰਪਤਵੰਤ ਪੰਨੂ ਨੇ ਕੈਨੇਡੀਅਨ ਹਿੰਦੂਆਂ ਨੂੰ ਮੁਲਕ ਛੱਡ ਕੇ ਭਾਰਤ ਜਾਣ ਦੀ ਧਮਕੀ ਦਿੱਤੀ ਸੀ। ਇਸ ਧਮਕੀ ਤੋਂ ਬਾਅਦ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ (New Democratic Party) ਨੂੰ ਕੈਨੇਡਾ ਵਿੱਚ ਝਟਕਾ ਲੱਗਾ ਹੈ ਅਤੇ ਪਾਰਟੀ ਦੇ ਸਮਰਥਕਾਂ ਵਿੱਚ ਕਮੀ ਆਈ ਹੈ। (Canada NDP 0n Hindu)
Published : Sep 23, 2023, 1:44 PM IST
ਨਿਊ ਡੈਮੋਕ੍ਰੇਟਿਕ ਪਾਰਟੀ ਦੇ ਘਟੇ ਸਮਰਥਕ:ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਹਿੰਦੂਆਂ ਨੂੰ ਦਿੱਤੀ ਧਮਕੀ ਤੋਂ ਬਾਅਦ ਘਟਦੀ ਲੋਕਪ੍ਰਿਅਤਾ ਅਤੇ ਹਾਲਾਤ ਵਿਗੜਨ ਦੀ ਚਿੰਤਾ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ ਸਤਾ ਰਹੀ ਹੈ। ਕੈਨੇਡਾ ਵਿੱਚ ਡੈਮੇਜ ਕੰਟਰੋਲ ਲਈ ਨਿਊ ਡੈਮੋਕ੍ਰੇਟਿਕ ਪਾਰਟੀ ਬੈਕਫੁੱਟ 'ਤੇ ਆ ਗਈ ਹੈ। NDP ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਹਿੰਦੂਆਂ ਨੂੰ ਸੰਦੇਸ਼ ਦਿੱਤਾ ਹੈ ਕਿ ਕੈਨੇਡਾ ਤੁਹਾਡਾ ਘਰ ਹੈ ਅਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ।
- Harsimrat Badal favor singer Shubh: ਗਾਇਕ ਸ਼ੁਭਨੀਤ ਦੇ ਹੱਕ 'ਚ ਬੋਲੇ ਸਾਂਸਦ ਹਰਸਿਮਰਤ ਕੌਰ ਬਾਦਲ, ਕਿਹਾ- ਸ਼ੁਭ ਪੰਜਾਬ ਦਾ ਮਾਣਮੱਤਾ ਪੁੱਤ
- School Girl Jump From Third Floor: ਵਿਦਿਆਰਥਣ ਨੇ ਨਿੱਜੀ ਸਕੂਲ ਦੀ ਛੱਤ ਤੋਂ ਮਾਰੀ ਛਾਲ, ਗੰਭੀਰ ਜ਼ਖ਼ਮੀ, ਸਕੂਲ ਪ੍ਰਸਾਸ਼ਨ 'ਤੇ ਲਾਪਰਵਾਹੀ ਦੇ ਇਲਜ਼ਾਮ
- India Canada Relations : ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਵੱਡਾ ਬਿਆਨ, ਕਿਹਾ- ਭਾਰਤ ਨੂੰ ਇਲਜ਼ਾਮਾਂ ਬਾਰੇ ਕਈ ਹਫ਼ਤੇ ਪਹਿਲਾਂ ਕੀਤਾ ਗਿਆ ਸੀ ਸੂਚਿਤ
ਕੈਨੇਡੀਅਨ ਨਾਗਰਿਕਾਂ ਲਈ ਹਮਦਰਦੀ:ਐੱਨਡੀਪੀ ਦੇ ਆਗੂ ਅਤੇ ਸੰਸਦ ਮੈਂਬਰ ਜਗਮੀਤ ਸਿੰਘ ਨੇ ਹਿੰਦੂਆਂ ਨੂੰ ਸੰਬੋਧਨ ਕਰ ਰਹੇ ਆਪਣੇ ਭਾਵੁਕ ਸੰਦੇਸ਼ ਵਿੱਚ ਕਿਹਾ ਕਿ ਅਸੀਂ ਸਾਰੇ ਕੈਨੇਡੀਅਨ ਨਾਗਰਿਕਾਂ ਲਈ ਹਮਦਰਦੀ ਅਤੇ ਦਿਆਲਤਾ ਰੱਖਦੇ ਹਾਂ। ਕੋਈ ਵੀ ਵਿਅਕਤੀ ਜੋ ਹੋਰ ਸੁਝਾਅ ਦਿੰਦਾ ਹੈ ਜਾਂ ਬੋਲਦਾ ਹੈ, ਕੈਨੇਡਾ ਵਿੱਚ ਸ਼ਾਮਲ ਹੋਣ ਦੀਆਂ ਸਾਡੀਆਂ ਕਦਰਾਂ-ਕੀਮਤਾਂ ਨੂੰ ਸੀਮਤ ਨਹੀਂ ਕਰ ਸਕਦਾ। ਦੱਸ ਦਈਏ ਭਾਰਤ-ਕੈਨੇਡਾ ਦੇ ਕਲੇਸ਼ ਵਿਚਾਲੇ ਪੀਐੱਮ ਜਸਟਿਨ ਟਰੂਡੋ ਦੀ ਪਾਰਟੀ ਦਾ ਸਮਰਥਨ ਕਰਨ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦਾ ਗ੍ਰਾਫ ਵੀ ਹੇਠਾਂ ਡਿੱਗਿਆ ਹੈ। ਜਗਮੀਤ ਸਿੰਘ ਦੀ ਲੋਕਪ੍ਰਿਅਤਾ 4 ਫੀਸਦੀ ਡਿੱਗਣ ਨਾਲ 22 ਫੀਸਦੀ ਤੱਕ ਪਹੁੰਚ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਐੱਨਡੀਪੀ ਵੱਲੋਂ ਕੈਨੇਡਾ ਦੇ ਪੀਐੱਮ ਜਸਟਿਨ ਟਰੂਡੋ ਦੀ ਮਦਦ ਕੀਤੀ ਜਾਂਦੀ ਹੈ ਅਤੇ ਅਕਸਰਨਿਊ ਡੈਮੋਕ੍ਰੇਟਿਕ ਪਾਰਟੀ ਉੱਤੇ ਖਾਲਿਸਤਾਨੀਆਂ ਦੀ ਮਦਦ ਕਰਨ ਦੇ ਇਲਜ਼ਾਮ ਵੀ ਲੱਗਦੇ ਰਹਿੰਦੇ ਹਨ।