ਚੰਡੀਗੜ੍ਹ:ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਰਕੇ ਦੇਸ਼ ਭਰ ਵਿੱਚ ਲੌਕਡਾਊਨ ਲੱਗਾ ਹੋਇਆ ਸੀ ਜਿਸ ਕਰਕੇ ਪਿਛਲੇ 3 ਮਹੀਨਿਆਂ ਤੋਂ ਸਾਰੀਆਂ ਧਾਰਮਿਕ ਸੰਸਥਾਨ ਬੰਦ ਸਨ। ਕੁਝ ਦਿਨ ਪਹਿਲਾਂ ਹੀ ਧਾਰਮਿਕ ਸੰਸਥਵਾਂ ਦੇ ਵਿੱਚ ਜਾਣ ਦੇ ਲਈ ਰਾਹਤ ਦਿੱਤੀ ਗਈ ਸੀ। ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਪਹਿਲੀ ਵਾਰ ਜੁੰਮੇ ਦੀ ਨਮਾਜ਼ ਪੜ੍ਹੀ ਗਈ ਹੈ। ਇਸ ਮੌਕੇ ਸੈਕਟਰ-45 ਦੀ ਜਾਮਾ ਮਸਜ਼ਿਦ ਵਿਖੇ ਨਮਾਜ ਪੜ੍ਹਨ ਆਏ ਨਮਾਜ਼ੀਆਂ ਨੇ ਖੁਸ਼ੀ ਜਾਹਿਰ ਕੀਤੀ ਹੈ।
ਇਸ ਮੌਕੇ ਈਟੀਵੀ ਨਾਲ ਗੱਲ ਕਰਦਿਆਂ ਮਸਜਿਦ ਦੇ ਇਮਾਮ ਸ਼ਮਸ਼ੇਰ ਅਲੀ ਕਾਸਿਮ ਨੇ ਦੱਸਿਆ ਕਿ ਲੌਕਡਾਊਨ ਤੋਂ ਬਾਅਦ ਅੱਜ ਪਹਿਲੀ ਵਾਰ ਜੁੰਮੇ ਦੀ ਨਮਾਜ਼ ਅਦਾ ਕੀਤੀ ਗਈ ਹੈ ਤੇ ਸਾਰੀਆਂ ਗਾਈਡਲਾਈਨਜ਼ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਨਮਾਜ਼ ਪੜ੍ਹਨ ਦੇ ਲਈ ਸਿਰਫ਼ 15 ਬੰਦੇ ਹੀ ਇਕੱਠੇ ਹੋਏ ਹਨ ਤੇ ਉਹ ਵੀ ਸਮਾਜਿਕ ਦੂਰੀ ਦਾ ਧਿਆਨ ਰੱਖ ਕੇ ਸਭ ਨੇ ਨਮਾਜ਼ ਪੜ੍ਹੀ ਹੈ। ਉਨ੍ਹਾਂ ਕਿਹਾ ਕਿ ਫਿਰ ਵੀ ਉਹ ਲੋਕਾਂ ਨੂੰ ਅਪੀਲ ਕਰਦੇ ਨੇ ਕਿ ਜੋ ਵੀ ਬੰਦਾ ਨਮਾਜ਼ ਬਣਨਾ ਚਾਹੁੰਦਾ ਹੈ, ਜੇ ਜ਼ਰੂਰੀ ਹੋਵੇ ਤਾਂ ਹੀ ਮਸਜਿਦ ਵਿੱਚ ਆਏ ਨਹੀਂ ਤਾਂ ਆਪਣੇ ਘਰ ਦੇ ਵਿੱਚ ਹੀ ਨਮਾਜ਼ ਅਦਾ ਕੀਤੀ ਜਾਵੇ।