ਚੰਡੀਗੜ੍ਹ : ਐਸਜੀਪੀਸੀ ਮੁਲਾਜ਼ਮ ਯੂਨੀਅਨ ਦੀ SGPC ਨੂੰ ਸਿੱਧੀ ਚਿਤਾਵਨੀ ਦਿੰਦਿਆਂ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਭੋਮਾ ਵੱਲੋਂ SGPC ਪ੍ਰਧਾਨ Harjinder Singh Dhami ਨੂੰ ਚਿੱਠੀ ਲਿਖੀ ਹੈ ਜਿਸ ਵਿਚ ਉਹਨਾਂ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੂੰ ਦੱਬਣ ਦਾ ਪੈਂਤੜਾ ਬੰਦ ਕਰੋ, ਜੇ ਯੂਨੀਅਨ ਮੈਂਬਰਾਂ ਨੂੰ ਦੱਬਿਆ ਤਾਂ ਹਾਲਾਤ ਬਦਲ ਸਕਦੇ ਨੇ- ਭੋਮਾ। ਸ਼੍ਰੋਮਣੀ ਕਮੇਟੀ ਦੇ ਰਵੱਈਏ ਨਾਲ ਮੁਲਾਜ਼ਮਾਂ 'ਚ ਰੋਸ ਵਧੇਗਾ। ਰਾਗੀ, ਢਾਡੀ ਤੇ ਪਾਠੀਆਂ ਨੇ ਵੀ ਬਣਾਈ ਹੋਈ ਹੈ ਯੂਨੀਅਨ ਅਤੇ 'ਜੇ ਇਹ ਸਾਰੇ ਯੂਨੀਅਨ ਬਣਾ ਸਕਦੇ ਨੇ ਤਾਂ ਮੁਲਾਜ਼ਮ ਕਿਉਂ ਨਹੀਂ'। ਸੇਵਾ ਮੁਕਤ ਮੁਲਾਜ਼ਮਾਂ ਨੇ ਵੀ ਯੂਨੀਅਨ ਬਣਾਈ ਹੋਈ ਹੈ ਇਸ ਨਾਲ ਕਿਸੇ ਨੂੰ ਗੁਰੇਜ਼ ਨਹੀਂ ਹੋਣਾ ਚਾਹੀਦਾ।
ਰਾਗੀ ਸਿੰਘ ਆਪਣੇ ਪੱਧਰ ‘ਤੇ ਲੋਕ ਭਲਾਈ ਦੇ ਕਾਰਜ ਵੀ ਕਰਦੇ ਹਨ:ਪੱਤਰ ਵਿਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵੱਲੋਂ ਇਕ ਯੂਨੀਅਨ ਬਣਾਈ ਗਈ ਹੈ। ਇਹ ਯੂਨੀਅਨ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਸੇਵਾਵਾਂ ਨਿਭਾਉਂਣ ਵਾਲੇ ਮੁਲਾਜਮਾਂ ਦੀ ਯੂਨੀਅਨ ਵਾਂਗ ਹੀ ਕੰਮ ਕਰੇਗੀ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਸਿੰਘਾਂ ਵੱਲੋਂ ਸ਼੍ਰੋਮਣੀ ਰਾਗੀ ਸਭਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਰਾਗੀ ਦੀ ਡਿਊਟੀ ਨਿਭਾਉਂਣ ਵਾਲੇ ਸਿੰਘਾਂ ਦੀਆਂ ਮੁਸ਼ਕਿਲਾਂ ਆਪ ਅਤੇ ਦਫਤਰ ਤੱਕ ਪਹੁੰਚਾਉਂਦੇ ਹਨ। ਜਿਸ ਸਬੰਧੀ ਯੋਗ ਫੈਂਸਲਾ ਲੈਣ ਲਈ ਸਬ ਕਮੇਟੀ ਬਣਾ ਕੇ ਮੈਂਬਰਾਂ ਦੀ ਰਾਏ ਲਈ ਜਾਂਦੀ ਹੈ। ਇਥੋਂ ਤੱਕ ਕਿ ਰਾਗੀ ਸਿੰਘ ਆਪਣੇ ਪੱਧਰ ‘ਤੇ ਲੋਕ ਭਲਾਈ ਦੇ ਕਾਰਜ ਵੀ ਕਰਦੇ ਹਨ।