ਪੰਜਾਬ

punjab

ETV Bharat / state

ਪਾਵਰ ਤੇ ਵੇਟ ਲਿਫਟਿੰਗ, ਬੈਸਟ ਫਿਜ਼ੀਕ ਅਤੇ ਲਾਅਨ ਟੈਨਿਸ ਦੀਆਂ ਟੀਮਾਂ ਦੇ ਚੋਣ ਟ੍ਰਾਇਲ 25 ਫਰਵਰੀ ਨੂੰ

ਸਰਕਾਰੀ ਮੁਲਾਜ਼ਮ (ਰੈਗੂਲਰ) ਖਿਡਾਰੀ ਆਪਣੇ ਵਿਭਾਗ ਤੋਂ ਐਨ.ਓ.ਸੀ. ਲੈ ਕੇ ਟ੍ਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ।

ਫ਼ੋਟੋ
ਫ਼ੋਟੋ

By

Published : Feb 23, 2020, 10:26 PM IST

ਚੰਡੀਗੜ੍ਹ: ਪੰਜਾਬ ਦੀਆਂ ਪਾਵਰ ਲਿਫਟਿੰਗ (ਪੁਰਸ਼/ਮਹਿਲਾ), ਵੇਟ ਲਿਫਟਿੰਗ ਐਂਡ ਬੈਸਟ ਫਿਜ਼ੀਕ (ਪੁਰਸ਼) ਅਤੇ ਲਾਅਨ ਟੈਨਿਸ (ਪੁਰਸ਼/ਮਹਿਲਾ) ਦੀਆਂ ਟੀਮਾਂ ਦੀ ਚੋਣ ਕਰਨ ਲਈ 25 ਫਰਵਰੀ, 2020 ਨੂੰ ਸਵੇਰੇ 9:00 ਵਜੇ ਪੋਲੋ ਗਰਾਊਂਡ, ਪਟਿਆਲਾ ਵਿਖੇ ਚੋਣ ਟ੍ਰਾਇਲ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਵਿਭਾਗ ਦੇ ਡਾਇਰੈਕਟਰ ਸੰਜੇ ਪੋਪਲੀ ਨੇ ਦੱਸਿਆ ਕਿ ਇਹ ਚੋਣ ਟ੍ਰਾਇਲ ਸੈਂਟਰਲ ਸਿਵਲ ਸਰਵਿਸਿਜ਼ ਕਲਚਰਲ ਐਂਡ ਸਪੋਰਟਸ ਬੋਰਡ ਵੱਲੋਂ ਪਟਨਾ (ਬਿਹਾਰ) ਵਿਖੇ 4 ਤੋਂ 8 ਮਾਰਚ, 2020 ਤੱਕ ਕਰਵਾਈ ਜਾ ਰਹੀ ਆਲ ਇੰਡੀਆ ਸਿਵਲ ਸਰਵਿਸਿਜ਼ ਪਾਵਰ ਲਿਫਟਿੰਗ (ਪੁਰਸ਼/ਮਹਿਲਾ) ਤੇ ਵੇਟ ਲਿਫਟਿੰਗ ਐਂਡ ਬੈਸਟ ਫਿਜ਼ੀਕ ਚੈਂਪੀਅਨਸ਼ਿਪ (ਪੁਰਸ਼) ਅਤੇ 23 ਤੋਂ 28 ਮਾਰਚ, 2020 ਤੱਕ ਕਰਵਾਏ ਜਾ ਰਹੇ ਲਾਅਨ ਟੈਨਿਸ (ਪੁਰਸ਼/ਮਹਿਲਾ) ਟੂਰਨਾਮੈਂਟ ਦੇ ਮੱਦੇਨਜ਼ਰ ਲਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਚਾਹਵਾਨ ਖਿਡਾਰੀ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗ ਤੋਂ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਐਨ.ਓ.ਸੀ. ਪ੍ਰਾਪਤ ਕਰਕੇ ਟ੍ਰਾਇਲਾਂ ਵਿੱਚ ਭਾਗ ਲੈ ਸਕਦੇ ਹਨ।

ABOUT THE AUTHOR

...view details