ਪੰਜਾਬ

punjab

ETV Bharat / state

'ਰੰਧਾਵਾ ਦੇ ਪਿੰਡ ਦੇ ਸੀਡ ਇੰਸਪੈਕਟਰ ਤੇ ਲੱਖੀ ਢਿੱਲੋਂ ਨੇ ਕਰੋੜਾਂ ਦੇ ਨਕਲੀ ਬੀਜ ਕਿਸਾਨਾਂ ਨੂੰ ਵੇਚੇ'

ਸੁਖਜਿੰਦਰ ਸਿੰਘ ਰੰਧਾਵਾ ਦੇ ਉੱਤੇ ਨਿਸ਼ਾਨਾ ਸਾਧਦਿਆਂ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਕੈਬਿਨੇਟ ਮੰਤਰੀ ਨਾਲ ਇਸ ਲੱਖੀ ਢਿੱਲੋਂ ਦੀ ਨੇੜਤਾ ਜ਼ਿਆਦਾ ਹੈ। ਇਸ ਦੀਆਂ ਫੋਟੋਆਂ ਵੀ ਮਜੀਠੀਆ ਨੇ ਮੀਡੀਆ ਸਾਹਮਣੇ ਜਨਤਕ ਕੀਤੀਆਂ, ਦੋ ਹਫ਼ਤੇ ਬੀਤ ਜਾਣ ਬਾਅਦ ਵੀ ਲਖਵਿੰਦਰ ਢਿੱਲੋਂ ਖਿਲਾਫ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਭਾਵੇਂ ਕਿਸਾਨ ਮਰ ਜਾਣ ਪਰ ਸੁਖਜਿੰਦਰ ਸਿੰਘ ਰੰਧਾਵਾ ਪਰਚਾ ਦਰਜ ਨਹੀਂ ਕਰਨ ਦੇ ਰਹੇ ਹਨ।

ਬਿਕਰਮਜੀਤ ਸਿੰਘ ਮਜੀਠੀਆ
ਬਿਕਰਮਜੀਤ ਸਿੰਘ ਮਜੀਠੀਆ

By

Published : May 23, 2020, 8:42 PM IST

Updated : May 24, 2020, 10:27 AM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਕਰੋੜਾਂ ਰੁਪਏ ਦੇ ਬੀਜ ਘੁਟਾਲੇ ਦੀ ਕੇਂਦਰੀ ਜਾਂਚ ਏਜੰਸੀ ਕੋਲੋਂ ਸੁਤੰਤਰ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ, ਜਿਸ ਵਿਚ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੇ ਇੱਕ ਕਰੀਬੀ ਸਾਥੀ ਵੱਲੋਂ ਵਿਕਰੀ ਦੀ ਮਨਜ਼ੂਰੀ ਲਏ ਬਗੈਰ ਝੋਨੇ ਦੇ ਬਰੀਡਰ ਬੀਜ ਤਿਆਰ ਕਰਕੇ ਹਜ਼ਾਰਾਂ ਕਿਸਾਨਾਂ ਨੂੰ ਬੇਹੱਦ ਉੱਚੀਆਂ ਕੀਮਤਾਂ ਉੱਤੇ ਵੇਚਣ ਦਾ ਖੁਲਾਸਾ ਹੋਇਆ ਹੈ।

ਬਿਕਰਮਜੀਤ ਸਿੰਘ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਘੁਟਾਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਵਿਚ 11 ਮਈ ਨੂੰ ਖੇਤੀਬਾੜੀ ਵਿਭਾਗ ਵੱਲੋਂ ਦਰਜ ਕਰਵਾਈ ਐਫਆਈਆਰ ਦੇ ਬਾਵਜੂਦ (ਇੱਕ ਕੁਲਫੀਆਂ ਵੇਚਣ ਵਾਲੇ ਤੋਂ ਬੀਜ ਉਤਪਾਦਕ ਬਣੇ ਲੱਕੀ ਢਿੱਲੋਂ) ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਕਿਉਂਕਿ ਉਸ ਨੂੰ ਸੁਖਜਿੰਦਰ ਰੰਧਾਵਾ ਦੀ ਪੁਸ਼ਤਪਨਾਹੀ ਹਾਸਿਲ ਹੈ।

ਉਨ੍ਹਾਂ ਲੱਕੀ ਢਿੱਲੋਂ ਦੀ ਤੁਰੰਤ ਗ੍ਰਿਫਤਾਰੀ ਅਤੇ ਲੱਕੀਜ਼ ਸੀਡ ਫੈਕਟਰੀ ਵਿਖੇ ਤਾਇਨਾਤ ਸੀਡ ਇੰਸਪੈਕਟਰ ਨੂੰ ਤੁਰੰਤ ਮੁਅੱਤਲ ਕਰਨ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਪੀਏਯੂ ਲੁਧਿਆਣਾ ਦੇ ਉਨ੍ਹਾਂ ਅਧਿਕਾਰੀਆਂ ਖ਼ਿਲਾਫ ਕਾਰਵਾਈ ਕਰਨ ਲਈ ਆਖਿਆ, ਜਿਨ੍ਹਾਂ ਨੇ ਅੱਗੇ ਭਾਰੀ ਉਤਪਾਦਨ ਲਈ ਬਰੀਡਰ ਸੀਡ ਜਾਰੀ ਕੀਤਾ ਸੀ।

ਬਿਕਰਮਜੀਤ ਸਿੰਘ ਮਜੀਠੀਆ

ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਨੂੰ ਇਸ ਬੀਜ ਘੁਟਾਲੇ ਵਿਚ ਮੰਤਰੀ ਦੀ ਭੂਮਿਕਾ ਦੀ ਵੀ ਜਾਂਚ ਕਰਨੀ ਚਾਹੀਦੀ ਹੈ, ਕਿਉਂਕਿ ਦੋਸ਼ੀ ਪੰਜਾਬ ਪ੍ਰਦੇਸ਼ ਕਾਂਗਰਸ ਮੁਖੀ ਸੁਨੀਲ ਜਾਖੜ ਨੂੰ ਵੀ ਜਾਣਦਾ ਹੈ, ਜਿਸ ਨੇ ਕਿਸਾਨ-ਪੱਖੀ ਹੋਣ ਦਾ ਦਾਅਵਾ ਕਰਨ ਦੇ ਬਾਵਜੂਦ ਅਜੇ ਤਕ ਇਹ ਮੁੱਦਾ ਨਹੀਂ ਉਠਾਇਆ ਹੈ।

ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਰਕਾਰ ਨੂੰ ਕਿਸਾਨਾਂ ਨੂੰ ਇਸ ਨਕਲੀ ਬੀਜ ਦਾ ਇਸਤੇਮਾਲ ਕਰਨ ਤੋਂ ਰੋਕਣਾ ਚਾਹੀਦਾ ਹੈ ਅਤੇ ਬਦਲੇ ਵਿਚ ਉਨ੍ਹਾਂ ਨੂੰ ਬੀਜਣ ਲਈ ਕੋਈ ਹੋਰ ਬੀਜ ਮੁਫ਼ਤ ਦੇਣਾ ਚਾਹੀਦਾ ਹੈ।

ਬਿਕਰਮਜੀਤ ਸਿੰਘ ਮਜੀਠੀਆ

ਮਜੀਠੀਆ ਨੇ ਕਿਹਾ ਕਿ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨੂੰ ਦਿੱਤੀ ਜਾਣਕਾਰੀ ਕਿ ਇੱਕ ਨਕਲੀ ਬੀਜ, ਜਿਸ ਨੂੰ ਪੀਏਯੂ ਲੁਧਿਆਣਾ ਨੇ ਪ੍ਰਮਾਣਿਤ ਨਹੀਂ ਕੀਤਾ ਹੈ। ਪੀਆਰ-128 ਅਤੇ ਪੀਆਰ-129 ਵੰਨਗੀਆਂ ਵਜੋਂ ਮਾਰਕੀਟ ਵਿਚ ਉਤਾਰਨ ਮਗਰੋਂ 200 ਰੁਪਏ ਪ੍ਰਤੀ ਕਿਲੋ ਵੇਚਿਆ ਜਾ ਰਿਹਾ ਹੈ।

ਵਿਭਾਗ ਨੇ ਲੁਧਿਆਣਾ ਵਿਖੇ ਇੱਕ ਐਫਆਈਆਰ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਕਿਸਮਾਂ ਬਰੀਡਰ ਕਿਸਮਾਂ ਹਨ, ਜਿਨ੍ਹਾਂ ਨੂੰ ਪ੍ਰਾਈਵੇਟ ਏਜੰਸੀਆਂ ਜ਼ਰੀਏ ਵੇਚਣ ਦੀ ਮਨਜ਼ੂਰੀ ਨਹੀਂ ਮਿਲੀ ਹੈ ਅਤੇ ਇਹਨਾਂ ਨੂੰ ਪੀਏਯੂ ਵੱਲੋਂ ਬੇਹੱਦ ਘੱਟ ਮਾਤਰਾ ਵਿਚ 70 ਰੁਪਏ ਪ੍ਰਤੀ ਕਿਲੋ ਦੇ ਭਾਅ ਵੇਚਿਆ ਜਾਂਦਾ ਹੈ।

ਅਕਾਲੀ ਆਗੂ ਨੇ ਕਿਹਾ ਕਿ ਲੁਧਿਆਣਾ ਵਿਚ ਬਰਾੜ ਸੀਡ ਫਾਰਮ ਉੱਤੇ ਇੱਕ ਛਾਪਾ ਮਾਰਿਆ ਗਿਆ ਸੀ ਅਤੇ ਪੀਆਰ-129 ਵੰਨਗੀ ਦਾ 750 ਕੁਇੰਟਲ ਤੋਂ ਵੱਧ ਬੀਜ ਅਤੇ ਪੀਆਰ-128 ਵੰਨਗੀ ਦਾ 100 ਕੁਇੰਟਲ ਬੀਜ ਜ਼ਬਤ ਕੀਤਾ ਗਿਆ ਸੀ।

ਬਿਕਰਮਜੀਤ ਸਿੰਘ ਮਜੀਠੀਆ

ਉਨ੍ਹਾਂ ਕਿਹਾ ਕਿ ਬਿਲ ਬੁੱਕ ਤੋਂ ਇਹ ਵੀ ਖੁਲਾਸਾ ਹੋਇਆ ਸੀ ਕਿ ਇਹ ਬੀਜ ਕਰਨਾਲ ਸੀਡ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕੀਤੀ ਜਾਂਚ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਕਰਨਾਲ ਸੀਡ ਫੈਕਟਰੀ ਅਸਲ ਵਿਚ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਵੀਰੋਕੇ ਵਿਖੇ ਲਗਾਈ ਹੋਈ ਸੀ ਤੇ ਇਸ ਦਾ ਮਾਲਿਕ ਸੁਖਜਿੰਦਰ ਰੰਧਾਵਾ ਦਾ ਕਰੀਬੀ ਸਾਥੀ ਲੱਕੀ ਢਿੱਲੋਂ ਸੀ। ਉਨ੍ਹਾਂ ਕਿਹਾ ਕਿ ਇਹ ਸੀਡ ਕੰਪਨੀ ਸਿਰਫ ਦੋ ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ ਅਤੇ ਅਜੇ ਤਕ ਬਿਨਾਂ ਕੋਈ ਬੋਰਡ ਲਗਾਏ ਗੁਪਤ ਤੌਰ 'ਤੇ ਕੰਮ ਕਰਦੀ ਸੀ।

Last Updated : May 24, 2020, 10:27 AM IST

ABOUT THE AUTHOR

...view details