ਨਵੀਂ ਦਿੱਲੀ: ਆਮ ਆਦਮੀ ਪਾਰਟੀ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ (Rajya Sabha member Raghav Chadha) ਨੇ ਸੰਸਦ ਵਿੱਚ ਹਰ ਸਾਲ ਸ਼ਹੀਦੀ ਹਫ਼ਤੇ ਦੌਰਾਨ ਸਿੱਖ ਧਰਮ ਦੇ ਮਾਤਾ ਗੁਜਰੀ ਜੀ ਅਤੇ 4 ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਮੰਗ ਕੀਤੀ। ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਮੰਗ ਪੱਤਰ ਸੌਂਪਿਆ।
ਰਾਘਵ ਚੱਢਾ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤਾ ਮੰਗ ਪੱਤਰ ਪੱਤਰ ਵਿੱਚ ਲਿਖਿਆ ਆਪਣੀਆਂ ਮੰਗਾਂ:ਆਪਣੇ ਪੱਤਰ ਵਿੱਚ ਚੱਢਾ ਨੇ ਲਿਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਇੱਕ ਪਾਸੇ ਇਹ ਘਟਨਾ ਜ਼ੁਲਮ ਦੀ ਘਿਣਾਉਣੀ ਤਸਵੀਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੀ ਜੂਝਣ, ਬਹਾਦਰੀ ਅਤੇ ਸਿੱਖ ਸਿਦਕ ਦੀ ਭਾਵਨਾ ਨੂੰ ਉਜਾਗਰ ਕਰਦੀ ਹੈ।
ਰਾਘਵ ਚੱਢਾ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤਾ ਮੰਗ ਪੱਤਰ ਪੱਤਰ ਵਿੱਚ ਸ਼ਹੀਦੀ ਬਾਰੇ ਦੱਸਿਆ:ਉਨ੍ਹਾਂ ਪੱਤਰ ਵਿੱਚ ਲਿਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਸਮੇਂ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ।
ਸਾਹਿਬਜ਼ਾਦਿਆਂ ਨੇ ਕੁਰਬਾਨੀਆਂ ਦੇ ਕੇ ਸਿੱਖ ਕੌਮ ਅਤੇ ਦੇਸ਼ ਦਾ ਨਾਮ ਉੱਚਾ ਕੀਤਾ। ਸਾਹਿਬਜ਼ਾਦਿਆਂ 'ਤੇ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਕੀਤੇ ਗਏ ਉਨ੍ਹਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਉਨ੍ਹਾ ਨੇ ਦਸਵੇਂ ਪਾਤਸ਼ਾਹ, ਦੇਸ਼ ਅਤੇ ਕੌਮ ਦੀ ਸੋਭਾ ਵਧਾਈ।
ਦੇਸ਼ ਦੇ ਹਰ ਸਿੱਖਿਆ ਬੋਰਡ ਵਿੱਚ ਉਨ੍ਹਾਂ ਬਾਰੇ ਪੜ੍ਹਾਉਣ ਦੀ ਮੰਗ ਕੀਤੀ: ਰਾਘਵ ਚੱਢਾ ਨੇ ਚੇਅਰਮੈਨ ਤੋਂ ਮੰਗ ਕੀਤੀ ਕਿ ਦੇਸ਼ ਦੇ ਸਾਰੇ ਸਿੱਖਿਆ ਬੋਰਡ ਸਕੂਲਾਂ ਵਿੱਚ ਬੱਚਿਆਂ ਨੂੰ ਦੇਸ਼ ਅਤੇ ਧਰਮ ਦੀ ਰੱਖਿਆ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੜ੍ਹਾਉਣ।
ਸੰਸਦ ਵਿੱਚ ਹਰ ਸਾਲ ਸ਼ਰਧਾਂਜਾਲੀ ਦਾ ਮੰਗ: ਇਸ ਅਧਿਐਨ ਰਾਹੀਂ ਬੱਚਿਆਂ ਨੂੰ ਨਾ ਸਿਰਫ਼ ਗੁਰੂ ਸਾਹਿਬ ਜੀ ਦੀ ਬਹਾਦਰੀ ਦੀ ਕਹਾਣੀ ਦਾ ਪਤਾ ਲੱਗੇਗਾ ਸਗੋਂ ਉਨ੍ਹਾਂ ਅੰਦਰ ਦੇਸ਼ ਭਗਤੀ ਦੀ ਭਾਵਨਾ ਵੀ ਪੈਦਾ ਹੋਵੇਗੀ। ਉਨ੍ਹਾਂ ਹਰ ਸਾਲ ਸ਼ਹੀਦੀ ਹਫਤੇ ਦੌਰਾਨ ਮਾਤਾ ਗੁਜਰੀ ਅਤੇ ਚਾਰ ਸਾਹਿਬਜ਼ਾਦਿਆ ਸੰਸਦ ਵਿੱਚ ਸ਼ਰਧਾਂਜਲੀ ਦਿੱਤੀ ਜਾਵੇ।
ਇਹ ਵੀ ਪੜ੍ਹੋ:-ਗੁਰਦੁਆਰਾ ਸ੍ਰੀ ਕਪੂਰਗੜ੍ਹ ਸਾਹਿਬ ਵਿੱਚ ਰੱਖੇ ਹਨ ਗੁਰੂ ਗੋਬਿੰਦ ਸਿੰਘ ਦੇ ਸ਼ਸ਼ਤਰ, ਜਾਣੋ ਇਸ ਦਾ ਇਤਿਹਾਸ