ਚੰਡੀਗੜ੍ਹ: ਰਾਜਪੁਰਾ ਵਿੱਚ ਇੱਕ ਸੀਨੀਅਰ ਪੱਤਰਕਾਰ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੱਤਰਕਾਰ ਰਮੇਸ਼ ਵੱਲੋਂ ਕਈ ਲੋਕਾਂ ਕੋਲੋਂ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਬਾਰੇ ਕਿਹਾ ਜਾ ਰਿਹਾ ਹੈ। ਇਸ ਬਾਰੇ ਰਮੇਸ਼ ਕੁਮਾਰ ਨੇ ਇੱਕ ਵੀਡੀਓ ਬਣਾਇਆ ਅਤੇ ਉਨ੍ਹਾਂ ਦੀ ਲਾਸ਼ ਕੋਲੋਂ ਇੱਕ ਸੁਸਾਇਡ ਨੋਟ ਵੀ ਬਰਾਮਦ ਕੀਤਾ ਗਿਆ ਹੈ।
Rajpura senior journalist Ramesh Kumar committed suicide former Congress MLA accused ਪੁਲਿਸ ਨੇ ਸੁਸਾਇਡ ਨੋਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਵਿੱਚ ਕਈ ਲੋਕਾਂ ਦੇ ਨਾਂਅ ਦੱਸੇ ਜਾ ਰਹੇ ਹਨ, ਜਿਨ੍ਹਾਂ ਕੋਲੋਂ ਪੱਤਰਕਾਰ ਪ੍ਰੇਸ਼ਾਨ ਸੀ।
Rajpura senior journalist Ramesh Kumar committed suicide former Congress MLA accused ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਰਮੇਸ਼ ਕੁਮਾਰ ਨੇ ਇਥੇ ਸਿ਼ਵਾਜੀ ਪਾਰਕ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ।
Rajpura senior journalist Ramesh Kumar committed suicide former Congress MLA accused ਪੱਤਰਕਾਰ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਸਾਬਕਾ ਕਾਂਗਰਸੀ ਵਿਧਾਇਕ 'ਤੇ ਦੋਸ਼ ਵੀ ਲਾਏ ਗਏ। ਰਮੇਸ਼ ਕੁਮਾਰ ਨੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਦੋਸ਼' ਲਾਉਂਦਿਆਂ ਕਿਹਾ ਕਿ ਕੰਬੋਜ ਨੇ ਉਸ ਦੀ ਦੁਕਾਨ 'ਤੇ ਕਬਜ਼ਾ ਕਰਵਾ ਕੇ ਉਸ ਨੂੰ ਬੇਰੁਜ਼ਗਾਰ ਕਰ ਦਿੱਤਾ ਸੀ ਅਤੇ ਉਸਦੇ ਮੁੰਡੇ ਮਿਲਟੀ ਕੰਬੋਜ ਨੇ ਉਸਦਾ ਢਾਬਾ ਵੀ ਬੰਦ ਕਰ ਦਿੱਤਾ ਸੀ, ਜਿਸਦੇ ਉਹ 30 ਹਜ਼ਾਰ ਮਹੀਨਾ ਨਹੀਂ ਦੇ ਸਕਿਆ ਸੀ।
Rajpura senior journalist Ramesh Kumar committed suicide former Congress MLA accused ਇਸ ਵੀਡੀਓ ਵਿੱਚ ਪੱਤਰਕਾਰ ਨੇ ਕਈ ਹੋਰ ਲੋਕਾਂ 'ਤੇ ਵੀ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਰਮੇਸ਼ ਕੁਮਾਰ ਨੇ ਕਿਹਾ ਕਿ ਉਹ ਇਨ੍ਹਾਂ ਸਭ ਲੋਕਾਂ ਕੋਲੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਰਿਹਾ ਹੈ, ਕਿਉਂਕਿ ਇਨ੍ਹਾਂ ਸਾਰਿਆਂ ਨੇ ਰਲ ਕੇ ਉਸ ਉਪਰ ਕਈ ਕੇਸ ਪਵਾ ਦਿੱਤੇ।
Rajpura senior journalist Ramesh Kumar committed suicide former Congress MLA accused ਮਾਮਲੇ ਦਾ ਪਤਾ ਲੱਗਣ 'ਤੇ ਪੁਲਿਸ ਤੁਰੰਤ ਮੌਕੇ ਉਪਰ ਪੁੱਜੀ ਅਤੇ ਜਾਂਚ ਅਰੰਭ ਦਿੱਤੀ ਹੈ। ਖੁਦਕੁਸ਼ੀ ਨੋਟ ਬਰਾਮਦ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ:ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ DSP ਗੁਰਚਰਨ ਸਿੰਘ ਧਾਲੀਵਾਲ ਗ੍ਰਿਫ਼ਤਾਰ