ਚੰਡੀਗੜ੍ਹ: ਦਿੱਲੀ ਸਰਕਾਰ ਦੀ ਤਰਜ਼ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਬੱਸਾਂ ਵਿੱਚ ਔਰਤਾਂ ਦਾ ਅੱਧਾ ਕਿਰਾਇਆ ਮਾਫ ਕਰਨ ਦਾ ਐਲਾਨ ਕੀਤਾ ਹੈ।
ਕੈਪਟਨ ਨੇ ਮਹਿਲਾਵਾਂ ਲਈ ਕੀਤਾ ਵੱਡਾ ਐਲਾਨ, ਬਿਜਲੀ ਮੁੱਦੇ 'ਤੇ ਵ੍ਹਾਈਟ ਪੇਪਰ ਲਿਆਉਣ ਦੀ ਤਿਆਰੀ - Punjab Legislative Assembly
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਔਰਤਾਂ ਦੇ ਹੱਕ ਵਿੱਚ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਬੱਸਾਂ ਵਿੱਚ ਔਰਤਾਂ ਦਾ ਅੱਧਾ ਕਿਰਾਇਆ ਮਾਫ ਕਰਨ ਦਾ ਐਲਾਨ ਕੀਤਾ ਹੈ।
ਫ਼ੋਟੋ
ਮੁੱਖ ਮੰਤਰੀ ਨੇ ਸਦਨ ਵਿੱਚ ਨਵੀਂ ਟਰਾਂਸਪੋਰਟ ਪਾਲਸੀ ਲੈ ਕੇ ਆਉਣ ਦਾ ਜ਼ਿਕਰ ਕੀਤਾ ਹੈ ਤਾਂ ਜੋ ਗ਼ੈਰ ਕਾਨੁਨੀ ਚੱਲ ਰਹੇ ਟਰਾਂਸਪੋਰਟ ਮਾਫ਼ੀਆ ਨੂੰ ਠੱਲ੍ਹ ਪਾਈ ਜਾ ਸਕੇ ਇਸਦੇ ਨਾਲ ਹੀ ਉਨ੍ਹਾਂ ਨੇ ਨਵੇਂ ਪਰਮਿਟ ਜਾਰੀ ਕਰਨ ਦਾ ਵੀ ਜ਼ਿਕਰ ਕੀਤਾ।
ਮੁੱਖ ਮੰਤਰੀ ਨੇ ਸਦਨ ਵਿੱਚ ਕਿਹਾ ਕਿ ਟ੍ਰਾਂਸਪੋਰਟ ਪੋਲਿਸੀ ਤਹਿਤ ਮਨੋਪਲੀ ਤੋੜਨ ਲਈ 2000 ਹਜ਼ਾਰ ਨਵੇਂ ਪਰਮਿਟ ਜਾਰੀ ਕੀਤੇ ਜਾਣਗੇ।
- ਅਗਲੇ ਦੋ ਸਾਲਾਂ ਵਿੱਚ 108 ਅਧੀਨ ਐਂਬੂਲੈਂਸਾਂ ਦੀ ਗਿਣਤੀ 242 ਤੋਂ ਵਧਾ ਕੇ 400 ਕਰਨ ਦਾ ਐਲਾਨ ਕੀਤਾ ਗਿਆ।
- ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰੀ ਨੇ ਨੌਕਰੀਆਂ ਦੀ ਸਿਰਜਣਾ ਕਰਨ ਲਈ ਸੇਵਾ ਮੁਕਤੀ ਦੀ ਉਮਰ ਘਟਾ ਕੇ 58 ਸਾਲ ਕੀਤੀ ਹੈ। ਇੱਕ ਬੰਦਾ ਸੇਵਾ ਮੁਕਤ ਹੋਵੇਗਾ ਤਾਂ 3 ਬੰਦੇ ਰੱਖੇ ਜਾਣਗੇ। ਇਸ ਨਾਲ ਸਰਕਾਰ ਦੀ ਸਮਰਥਾ ਵਧੇਗੀ।
- ਟਰਾਂਸਪੋਰਟ 'ਚ ਇਜਾਰੇਦਾਰੀ ਨੂੰ ਤੋੜਨ ਲਈ 2 ਹਜ਼ਾਰ ਨਵੇਂ ਰੂਟ ਪਰਮਿਟ ਬਣਾਏ ਜਾਣਗੇ।
- ਮਾਈਨਿੰਗ 'ਚ ਬਹੁਤ ਜਲਦ ਪਾਲਿਸੀ ਲੈ ਕੇ ਆ ਰਹੇ ਹਾਂ।
- ਬਿਜਲੀ ਮੁੱਦੇ 'ਤੇ ਜਲਦ ਵ੍ਹਾਈਟ ਪੇਪਰ ਆਵੇਗਾ, ਜੋ ਕਿ ਤਿਆਰ ਹੋ ਚੁੱਕਾ ਹੈ।
- ਵਿਕਲਪਿਕ ਫਸਲਾਂ, ਮੁੱਖ ਤੌਰ ਤੇ ਮੱਕੀ ਅਤੇ ਦਾਲਾਂ, ਕਪਾਹ, ਬਾਸਮਤੀ ਅਤੇ ਬਾਗਬਾਨੀ ਫਸਲਾਂ ਉੱਤੇ ਵਿਭਿਨਤਾ ਨੀਤੀ ਤਹਿਤ ਮਿਲਣਗੀਆਂ ਸਹੂਲਤਾਵਾਂ।
Last Updated : Mar 3, 2020, 7:47 PM IST