ਚੰਡੀਗੜ੍ਹ:ਬਜਟ ਪੇਸ਼ ਕਰਨ ਮੌਕੇ ਅੱਜ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਸਨਅਤ ਅਤੇ ਉਦਯੋਗ ਸਬੰਧੀ ਵੀ ਐਲਾਨ ਕੀਤਾ ਇਸ ਮੌਕੇ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ 11 ਮਹੀਨੇ ਦੌਰਾਨ ਪੰਜਾਬ ਸਰਕਾਰ ਨੂੰ ਸਨਅਤਕਾਰਾਂ ਦੇ ਲਗਭਗ 2295 ਪਰਪੋਸਲ ਆਏ ਨੇ ਅਤੇ ਇਸ ਦੌਰਾਨ ਸੂਬੇ ਦੇ ਅੰਦਰ ਹੁਣ ਤੱਕ ਸਨਅਤਕਾਰਾਂ ਨੇ 41,043 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਨਾਲ ਸੂਬੇ ਵਿੱਚ ਪੰਜਾਬ ਸਰਕਾਰ ਨੂੰ ਰੁਜ਼ਗਾਰ ਪੈਦਾ ਕਰਨ ਵਿੱਚ ਵੱਡੀ ਮਦਦ ਮਿਲੀ ਹੈ।
ਸਨਅਤ ਨਾਲ ਜੁੜੀਆਂ 5 ਨਵੀਆਂ ਨੀਤੀਆਂ ਦਾ ਐਲਾਨ:ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਸਨਅਤ ਦੇ ਖੇਤਰ ਵਿੱਚ ਨੰਬਰ ਇੱਕ ਉੱਤੇ ਪਹੁੰਚਾਉਣ ਲਈ ਪੰਜਾਬ ਸਰਕਾਰ 5 ਨਵੀਆਂ ਪਾਲਿਸੀਆਂ ਲੈਕੇ ਆ ਰਹੀ ਹੈ ਅਤੇ ਇੰਨ੍ਹਾਂ ਪਾਲਿਸੀਆਂ ਵਿੱਚ ਇੰਡਸਟੀਰੀਅਲ ਐਂਡ ਬਿਜ਼ਨੈੱਸ ਡਿਵਲੈਪਮੈਂਟ ਪਾਲਿਸੀ, ਪੰਜਾਬ ਇਲੈਕਟ੍ਰਕਲ ਵਹੀਕਲ ਪਾਲਿਸੀ, ਲੋਜਿਸਟਿਕਸ ਐਂਡ ਲੋਜਿਸਟਿਕ ਪਾਰਕ ਪਾਲਿਸੀ ਅਤੇ ਵਾਟਰ ਟੂਰਰਿਸਮ ਐਂਡ ਐਡਵੇਂਚਰ ਪਾਲਿਸੀ ਸ਼ਾਮਿਲ ਹਨ। ਹਰਪਾਲ ਚੀਮਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਦਿਹਾਤੀ ਇਲਾਕਿਆਂ ਵਿੱਚ 20 ਦੇ ਕਰੀਬ ਪ੍ਰਾਜੈਕਟ ਲਗਾ ਕੇ ਲੋਕਾਂ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਲਈ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ 15 ਦੇ ਕਰੀਬ ਸਨਅਤੀ ਪਾਰਕ ਵੀ ਸਥਾਪਿਤ ਕਰ ਰਹੀ ਹੈ ਅਤੇ ਇਹ ਸਾਰੇ ਪ੍ਰਾਜੈਕਟ MSMES ਦੇ ਅਧੀਨ ਚੱਲ ਰਹੇ ਨੇ। ਇਸ ਤੋਂ ਇਲਾਵਾ ਹਰਪਾਲ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਨਵੇ ਵਿਤੀ ਵਰ੍ਹੇ 2023-24 ਦੇ ਲਈ ਸਨਅਤ ਵਾਸਤੇ ਕੁੱਲ੍ਹ 3751 ਕਰੋੜ ਰੁਪਏ ਦੇ ਬਜਟ ਦੀ ਤਜਵੀਜ਼ ਰੱਖੀ ਹੈ।