ਚੰਡੀਗੜ੍ਹ: ਤਾਲਾਬੰਦੀ ਦੌਰਾਨ ਸੂਬਾ ਸਰਕਾਰ ਨੇ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਉੱਤੇ 'ਕੋਵਿਡ ਸੈੱਸ' ਲਗਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 1 ਜੂਨ ਤੋਂ ਸ਼ਰਾਬ 'ਤੇ ਸੈੱਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰੋਡੈਕਟ ਦੇ ਆਕਾਰ ਅਤੇ ਸਾਈਜ਼ ਦੇ ਆਧਾਰ 'ਤੇ 2 ਤੋਂ 50 ਰੁਪਏ ਤੱਕ ਹੋਣਗੇ। ਇਸ ਤੋਂ ਇਕੱਠੀ ਕੀਤੀ ਰਕਮ ਦੀ ਵਰਤੋਂ ਕੋਵਿਡ -19 ਨਾਲ ਸਬੰਧਤ ਖ਼ਰਚਿਆਂ ਲਈ ਕੀਤੀ ਜਾਵੇਗੀ।
ਪੰਜਾਬ ਸਰਕਾਰ ਨੇ ਵੀ ਸ਼ਰਾਬ 'ਤੇ ਲਾਇਆ 'ਕੋਰੋਨਾ ਸੈੱਸ' - covid cess on liquor effect from 1 june in punjab
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 1 ਜੂਨ ਤੋਂ ਸ਼ਰਾਬ 'ਤੇ ਸੈੱਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰੋਡੈਕਟ ਦੇ ਆਕਾਰ ਅਤੇ ਸਾਈਜ਼ ਦੇ ਆਧਾਰ 'ਤੇ 2 ਤੋਂ 50 ਰੁਪਏ ਤੱਕ ਹੋਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਤੋਂ ਪਹਿਲਾਂ ਬਹੁਤੇ ਸੂਬਿਆਂ ਨੇ ਸ਼ਰਾਬ ‘ਤੇ ਕੋਰੋਨਾ ਸੈੱਸ ਲਗਾਇਆ ਹੈ। ਪੰਜਾਬ ਸਰਕਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਸ਼ਰਾਬ ਦੀ ਹੋਮ ਡਿਲਵਿਰੀ ਵੀ ਕਰ ਰਹੀ ਹੈ। ਸੂਬੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਸਿਰਫ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਚਾਰ ਘੰਟਿਆਂ ਲਈ ਖੁੱਲ੍ਹੀਆਂ ਰਹਿੰਦੀਆਂ ਹਨ।
ਜਾਣਕਾਰੀ ਮੁਤਾਬਕ ਇੱਕ ਆਦਮੀ ਨੂੰ ਘੱਟੋ ਘੱਟ ਦੋ ਲੀਟਰ ਸ਼ਰਾਬ ਮਿਲੇਗੀ ਅਤੇ ਕੋਈ ਵੀ ਵਿਅਕਤੀ ਇਸ ਤੋਂ ਵੱਧ ਸ਼ਰਾਬ ਦੀ ਮੰਗ ਨਹੀਂ ਕਰ ਸਕਦਾ। ਪੰਜਾਬ ਸਰਕਾਰ ਨੇ ਇਹ ਫ਼ੈਸਲਾ ਲੌਕਡਾਊਨ ਦੀ ਪਾਲਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੇ ਉਦੇਸ਼ ਨਾਲ ਲਿਆ ਹੈ।