ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਵੀ ਸੀ। ਸਰਕਾਰ ਨੇ ਇਨ੍ਹਾਂ ਵਾਅਦਿਆਂ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਪਰ ਹੁਣ ਕੈਪਟਨ ਸਰਕਾਰ ਨੇ ਐਨਾਲ ਕਰ ਦਿੱਤਾ ਹੈ ਕਿ ਨੌਜਵਾਨਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣਗੇ।
ਦਰਅਸਲ ਪੰਜਾਬ ਸਰਕਾਰ ਨੇ ਸਮਾਰਟ ਫ਼ੋਨ ਦੇਣ ਦੇ ਫੈਸਲੇ ਉੱਤੇ ਕੁਝ ਸਮਾਂ ਪਹਿਲਾਂ ਹੀ ਮੋਹਰ ਲਾ ਦਿੱਤੀ ਸੀ ਪਰ ਸਮਾਰਟ ਫੋਨ ਦੇਣ ਲਈ ਟੈਂਡਰ ਹੁਣ ਖੁੱਲ੍ਹ ਰਹੇ ਹਨ।
ਸੂਤਰਾਂ ਮੁਤਾਬਕ ਟੈਂਡਰ ਖੁੱਲ੍ਹਣ ਤੋਂ ਬਾਅਦ ਟੈਂਡਰ ਅਲਾਟ ਕਰਨ ਦੇ ਮਾਮਲੇ ਵਿੱਚ ਕੁਝ ਦਿਨ ਹੋਰ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ ਹਨ ਉੱਤੇ ਹਨ। ਮੁੱਖ ਮੰਤਰੀ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਹੀ ਇਹ ਕੰਮ ਅਲਾਟ ਕੀਤਾ ਜਾਵੇਗਾ।
ਅਜਿਹੀ ਚਰਚਾ ਹੈ ਕਿ ਜੇ ਕੋਈ ਹੋਰ ਅੜਿੱਕਾ ਨਾ ਪਿਆ ਤਾਂ ਨੌਜਵਾਨਾਂ ਨੂੰ ਅਗਲੇ ਸਾਲ ਜਨਵਰੀ ਦੇ ਆਖੀਰ ਤੱਕ ਸਮਾਰਟ ਫ਼ੋਨ ਮਿਲ ਜਾਣਗੇ। ਸਰਕਾਰ ਵੱਲੋਂ ਮੋਬਾਈਲ ਫ਼ੋਨ ਦੀ ਸਕਰੀਨ ਉੱਤੇ ਲੱਗਣ ਵਾਲੀ ਫੋਟੋ ਤਿਆਰ ਕਰਵਾ ਲਈ ਗਈ ਹੈ।