ਚੋਣਾਂ ਕਾਰਨ ਪੰਜਾਬ ਸਰਕਾਰ ਨੇ ਹਰਿਆਣਾ ਦੇ ਕਿਰਤੀਆਂ ਨੂੰ ਦਿੱਤੀ ਛੁੱਟੀ - Punjab election
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਸੂਬੇ ਦੇ ਹਰਿਆਣਾ ਦੀ ਹੱਦ 'ਤੇ ਰਹਿੰਦੇ ਕਿਰਤੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਹੈ।
ਫ਼ਾਈਲ ਫ਼ੋਟੋ।
ਚੰਡੀਗੜ : ਹਰਿਆਣਾ ਵਿਖੇ ਹੋ ਰਹੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਹਰਿਆਣਾ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਸਥਿਤ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿੱਚ ਕੰਮ ਕਰਦੇ ਕਿਰਤੀਆਂ ਨੂੰ, ਜਿਨ੍ਹਾਂ ਦੀ ਵੋਟ ਹਰਿਆਣਾ ਵਿੱਚ ਬਣੀ ਹੋਈ ਹੈ, ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੰਜਾਬ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੇ ਹੁਕਮ 'ਤੇ 12 ਮਈ ਦਿਨ ਐਤਵਾਰ ਨੂੰ ਉਨ੍ਹਾਂ ਦੁਕਾਨਾਂ ਅਤੇ ਤਜਾਰਤੀ ਅਦਾਰਿਆਂ ਵਿਖੇ ਜਿੱਥੇ ਐਤਵਾਰ ਨੂੰ ਨਾਗਾ ਨਹੀਂ ਰੱਖਿਆ ਜਾਂਦਾ ਹੈ, ਲਈ ਤਨਖ਼ਾਹ ਸਮੇਤ ਹਫ਼ਤਾਵਾਰੀ ਛੁੱਟੀ ਐਲਾਨ ਕੀਤੀ ਗਈ ਹੈ।