ਪੰਜਾਬ

punjab

ETV Bharat / state

ਕੋਵਿਡ-19: ਪੰਜਾਬ 'ਚ 1ਲਖ ਤੋਂ ਵੱਧ ਹੋਈ ਮਰੀਜ਼ਾਂ ਦੀ ਗਿਣਤੀ, 39 ਹਜ਼ਾਰ ਲੋਕਾਂ ਦੀ ਮੌਤ

ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 549 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੰਜਾਬ 'ਚ ਕੋਰੋਨਾ ਪੀੜਤਾ ਦੀ ਗਿਣਤੀ 125760 ਹੋ ਗਈ।

ਫ਼ੋਟੋ
ਫ਼ੋਟੋ

By

Published : Oct 14, 2020, 9:46 PM IST

ਚੰਡੀਗੜ੍ਹ : ਪੰਜਾਬ ਵਿੱਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ 549 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਪੰਜਾਬ 'ਚ ਕੋਰੋਨਾ ਪੀੜਤਾ ਦੀ ਗਿਣਤੀ 125760 ਹੋ ਗਈ। ਜਿੰਨਾ ਵਿੱਚੋਂ 114075 ਮਰੀਜ਼ ਠੀਕ ਹੋ ਚੁੱਕੇ, ਬਾਕੀ 7760 ਮਰੀਜ਼ ਇਲਾਜ਼ ਅਧੀਨ ਹਨ। ਅੱਜ 1552 ਮਰੀਜ਼ ਠੀਕ ਹੋ ਕੇ ਘਰ ਪਰਤੇ ਚੁੱਕੇ ਹਨ ਤੇ 3925 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੇਈਏ ਕਿ 76 ਮਰੀਜ਼ ਆਕਸੀਜਨ ਅਤੇ 32 ਮਰੀਜ਼ ਜਿੰਨਾਂ ਦੀ ਹਾਲਤ ਗੰਭੀਰ ਹੈ ਜ਼ਿਨ੍ਹਾਂ ਨੂੰ ਵੈਂਟੀਲੇਟਰ ਸਹਾਰੇ ਰੱਖਿਆ ਗਿਆ ਹੈ।

ਅੱਜ ਨਵੇਂ ਮਾਮਲੇ ਜਲੰਧਰ ਤੋਂ 37, ਲੁਧਿਆਣਾ 64, ਮੁਹਾਲੀ ਤੋਂ 22, ਬਠਿੰਡਾ 68, ਅੰਮ੍ਰਿਤਸਰ ਤੋਂ 22, ਪਟਿਆਲਾ 51 ਤੇ ਗੁਰਦਾਸਪੁਰ ਤੋਂ 31 ਨਵੇਂ ਪਾਜ਼ੀਟਿਵ ਮਰੀਜ਼ ਰਿਪੋਰਟ ਹੋਏ ਹਨ।

ਜ਼ਿਲ੍ਹੇ ਵਾਰ ਕੋਰੋਨਾ ਮਰੀਜ਼ਾਂ ਦੇ ਵੇਰਵੇ
ਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂਜ਼ਿਲ੍ਹਾਕੁੱਲ ਮਰੀਜ਼ਠੀਕ ਮਰੀਜ਼ਮੌਤਾਂ
ਅੰਮ੍ਰਿਤਸਰ 11282 10298 418 ਮਾਨਸਾ 1801 1607 33
ਬਰਨਾਲਾ 1955 1709 49 ਮੋਹਾਲੀ 11555 10394 207
ਬਠਿੰਡਾ 6509 5838 131 ਮੋਗਾ 2413 2171 78
ਫ਼ਰੀਦਕੋਟ 3010 2754 54 ਮੁਕਤਸਰ 2791 2322 58
ਫ਼ਾਜ਼ਿਲਕਾ 2754 2413 45 ਪਠਾਨਕੋਟ 4160 3753 97
ਫ਼ਿਰੋਜ਼ਪੁਰ 4058 3664 115 ਪਟਿਆਲਾ 12286 11396 362
ਗੁਰਦਾਸਪੁਰ 6612 6017 184 ਰੂਪਨਗਰ 2342 1950 94
ਹੁਸ਼ਿਆਰਪੁਰ 5195 4598 190 ਸੰਗਰੂਰ 3766 3487 161
ਜਲੰਧਰ 14246 12969 446 ਸ਼ਹੀਦ ਭਗਤ ਸਿੰਘ ਨਗਰ 1820 1666 58
ਕਪੂਰਥਲਾ 3839 3424 161 ਤਰਨ ਤਾਰਨ 1898 1592 78
ਲੁਧਿਆਣਾ 19403 18181 809 ਫ਼ਤਹਿਗੜ੍ਹ ਸਾਹਿਬ 2065 1872 97

ABOUT THE AUTHOR

...view details