ਚੰਡੀਗੜ੍ਹ: ਭਾਜਪਾ ਦੇ ਅਜੇਤੂ ਕਿਲ੍ਹੇ ਨੂੰ ਸੰਨ੍ਹ ਲਾਉਣ ਲਈ ਭਾਵੇਂ ਕੌਮੀ ਪੱਧਰ ਉੱਤੇ ਗਠਜੋੜ ਕਰਕੇ ਵੱਖ-ਵੱਖ ਦਿੱਗਜ ਸਿਆਸੀ ਪਾਰਟੀਆਂ ਲੋਕ ਸਭਾ ਚੋਣਾਂ ਵਿੱਚ ਉਤਰਨ ਦੀਆਂ ਤਿਆਰੀਆਂ ਕਰ ਰਹੀਆਂ ਹਨ ਪਰ ਦੂਜੇ ਪਾਸੇ ਪੰਜਾਬ ਵਿੱਚ ਕਾਂਗਰਸ ਦੀ ਇਕਾਈ ਕਿਸੇ ਵੀ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕਰ ਰਹੀ ਹੈ। ਜਿੱਥੇ ਬੀਤੇ ਦਿਨੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਸਪੱਸ਼ਟ ਸ਼ਬਦਾਂ ਵਿੱਚ 'ਆਪ' ਨਾਲ ਪੰਜਾਬ ਅੰਦਰ ਗਠਜੋੜ ਤੋਂ ਮਨਾ ਕੀਤਾ ਸੀ ਉੱਥੇ ਹੀ ਹੁਣ ਚੰਡੀਗੜ੍ਹ ਵਿੱਚ ਮੁੜ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਅਸਿੱਧੇ ਸ਼ਬਦਾਂ ਵਿੱਚ ਗਠਜੋੜ ਤੋਂ ਕਿਨਾਰਾ ਕਰਨ ਦਾ ਇਸ਼ਾਰਾ ਕੀਤਾ ਹੈ।
ਹਾਈਕਮਾਂਡ ਤੋਂ ਨਹੀਂ ਮਿਲਿਆ ਕੋਈ ਆਦੇਸ਼:ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਪਾਰਟੀ ਹਾਈਕਮਾਂਡ ਨੇ ਲੋਕ ਸਭਾ ਚੋਣਾਂ 2024 ਲਈ ਉਨ੍ਹਾਂ ਨੂੰ ਪੰਜਾਬ ਅੰਦਰ ਸਾਰੀਆਂ 13 ਲੋਕ ਸੀਟਾਂ ਲਈ ਤਿਆਰੀਆਂ (Preparations for 13 people seats) ਅਤੇ ਉਮੀਦਵਾਰ ਉਤਾਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪੰਜਾਬ ਇਕਾਈ ਨੂੰ ਪਾਰਟੀ ਦੀ ਹਾਈਕਮਾਂਡ ਜਾਂ ਸੀਨੀਅਰ ਲੀਡਰਸ਼ਿੱਪ ਵੱਲੋਂ ਅਜਿਹਾ ਕੋਈ ਹੁਕਮ ਪ੍ਰਾਪਤ ਨਹੀਂ ਹੋਇਆ ਕਿ ਲੋਕ ਸਭਾ ਚੋਣ 2024 ਕਿਸੇ ਨਾਲ ਗਠਜੋੜ ਕਰਕੇ ਲੜਨੀਆਂ ਹਨ। (Lok Sabha Election 2024)