ਚੰਡੀਗੜ੍ਹ:ਬੀਬੀਐਮਬੀ ਦੇ ਮੈਂਬਰ ਪਾਵਰ ਹਰਮਿੰਦਰ ਸਿੰਘ ਚੁੱਘ ਨੇ ਦੱਸਿਆ ਕਿ ਪਿਛਲੇ ਜ਼ਿਲ੍ਹਾ ਪੰਜਾਬ ਵਿਚ ਬਿਜਲੀ ਸੰਕਟ ਆਇਆ ਸੀ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬੀ.ਬੀ.ਐੱਮ.ਬੀ. ਨੂੰ ਇੱਕ ਪੱਤਰ ਲਿਖ ਬਿਜਲੀ ਦੀ ਸਪਲਾਈ ਦੀ ਮੰਗ ਕੀਤੀ ਗਈ ਸੀ। ਕਿਉਂਕਿ ਬੀ.ਬੀ.ਐੱਮ.ਬੀ. ਪ੍ਰਾਜੈਕਟ ਵਿੱਚ ਪੰਜਾਬ ਦਾ ਵੀ ਸ਼ੇਅਰ ਅਤੇ ਬੀ.ਬੀ.ਐੱਮ.ਬੀ. ਨੇ ਨੰਗਲ ਡੈਮ ਨੂੰ ਕੰਟਰੋਲ ਕਰਕੇ ਜਿੰਨੀ ਵੱਧ ਬਿਜਲੀ ਦੇ ਸਕਦੇ ਸੀ ਉਹ ਦਿੱਤੀ ਹੈ।
ਮੰਗਦੇ ਮੁਤਾਬਿਕ ਕੀਤੀ ਜਾਂਦੀ ਸੂਬਿਆਂ ਨੂੰ ਬਿਜਲੀ ਦੀ ਸਪਲਾਈ: ਬੀ.ਬੀ.ਐੱਮ.ਬੀ - ਰਾਜਸਥਾਨ
ਪੰਜਾਬ ਵਿੱਚ ਬਿਜਲੀ ਸੰਕਟ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਬੀ.ਬੀ.ਐੱਮ.ਬੀ. ਨੂੰ ਇੱਕ ਪੱਤਰ ਲਿਖ ਬਿਜਲੀ ਦੀ ਸਪਲਾਈ ਦੀ ਮੰਗ ਕੀਤੀ ਗਈ ਸੀ।
ਹਾਲੀ ਦੇ ਵਿਚ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਫਸਲ ਦਾ ਕੰਮ ਚੱਲ ਰਿਹਾ ਹੈ। ਅਜਿਹੇ ਵਿੱਚ ਉਨ੍ਹਾਂ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਬੀ.ਬੀ.ਐੱਮ.ਬੀ. ਵੱਲੋਂ ਕੀਤੀ ਗਈ ਹੈ। ਸ਼ਾਮ ਨੂੰ ਜਦ ਪੀਕ ਆਵਰ ਦੇ ਸਮੇਂ ਬਿਜਲੀ ਦੀ ਲੋੜ ਹੁੰਦੀ ਅਤੇ ਬੀ.ਬੀ.ਐੱਮ.ਬੀ. ਨੇ ਉਹ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕੀਤੀ।
ਜਿੱਥੇ ਪੰਜਾਬ ਨੇ ਬਾਹਰੋਂ 12 ਰੁਪਏ ਪਰ ਯੂਨਿਟ ਬਿਜਲੀ ਖਰੀਦੀ ਹੈ। ਉੱਥੇ ਬੀ.ਬੀ.ਐੱਮ.ਬੀ. ਨੇ ਉਨ੍ਹਾਂ ਨੂੰ 60 ਪੈਸੇ ਪਰ ਯੂਨਿਟ ਬਿਜਲੀ ਦਿੱਤੀ। ਬੀ.ਬੀ.ਐੱਮ.ਬੀ. ਹਰ ਸੂਬੇ ਨੂੰ ਉਨ੍ਹਾਂ ਦੀ ਮੰਗ ਦੇ ਮੁਤਾਬਕ ਬਿਜਲੀ ਸਪਲਾਈ ਕਰਦਾ ਹੈ।
ਇਹ ਵੀ ਪੜ੍ਹੋ:ਬਿਜਲੀ ਸੋਧ ਬਿੱਲ ਕੀ ਹੈ,ਜਾਣੋਂ ਬਿੱਲ ਦੇ ਨੁਕਸਾਨ