ਪੰਜਾਬ

punjab

ETV Bharat / state

ਜਲੰਧਰ 'ਚ ਪੁਲਿਸ ਅਤੇ ਪੱਤਰਕਾਰ ਵਿਚਾਲੇ ਝੜਪ

ਇੱਕ ਪਾਸੇ ਜਿੱਥੇ ਦੇਸ਼ ਵਿੱਚ ਲੌਕਡਾਊਨ ਦੌਰਾਨ ਪੁਲਿਸ ਨੂੰ ਪੂਰੀ ਤਰ੍ਹਾਂ ਹੀਰੋ ਬਣਾਇਆ ਜਾ ਰਿਹਾ ਹੈ, ਉੱਧਰ ਦੂਸਰੇ ਪਾਸੇ ਪੁਲਿਸ ਦੇ ਹੀ ਕੁੱਝ ਮੁਲਾਜ਼ਮ ਲੋਕਾਂ ਨਾਲ ਧੱਕਾ ਕਰ ਰਹੇ ਹਨ।

By

Published : May 11, 2020, 11:31 PM IST

ਜਲੰਧਰ ਵਿਖੇ ਪੁਲਿਸ ਅਤੇ ਪੱਤਰਕਾਰ ਵਿਚਕਾਰ ਹੋਈ ਝੜਪ, ਪੱਤਰਕਾਰ ਹੋਇਆ ਜ਼ਖ਼ਮੀ
ਜਲੰਧਰ ਵਿਖੇ ਪੁਲਿਸ ਅਤੇ ਪੱਤਰਕਾਰ ਵਿਚਕਾਰ ਹੋਈ ਝੜਪ, ਪੱਤਰਕਾਰ ਹੋਇਆ ਜ਼ਖ਼ਮੀ

ਜਲੰਧਰ: ਆਦਮਪੁਰ ਇਲਾਕੇ ਦੇ ਸੀਨੀਅਰ ਪੱਤਰਕਾਰਾਂ ਨਾਲ ਕੁੱਟਮਾਰ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੱਤਰਕਾਰ ਅਤੇ ਪੁਲਿਸ ਵਾਲੇ ਆਪਸ ਵਿੱਚ ਉਲਝ ਰਹੇ ਹਨ ਅਤੇ ਪੁਲਿਸ ਵਾਲਾ ਪੱਤਰਕਾਰ ਉੱਤੇ ਹੱਥ ਵੀ ਚੁੱਕਦਾ ਹੈ।

ਵੇਖੋ ਵੀਡੀਓ।

ਜਾਣਕਾਰੀ ਮੁਤਬਾਕ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਤੁਰੰਤ ਕਾਰਵਾਈ ਕਰਨ ਲਈ ਪਹੁੰਚੇ। ਇਸ ਘਟਨਾ ਬਾਰੇ ਗੱਲਬਾਤ ਕਰਦਿਆਂ ਜ਼ਖ਼ਮੀ ਪੱਤਰਕਾਰ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨਾਕੇ ਦੌਰਾਨ ਡਿਊਟੀ ਕਰ ਰਹੇ ਸਨ। ਪੱਤਰਕਾਰਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਕਿਹਾ ਕਿ ਜਿਹੜੇ ਪੱਤਰਕਾਰ ਬਿਨਾਂ ਕਿਸੇ ਪਾਸ ਦੇ ਆਏ ਹਨ, ਉਨ੍ਹਾਂ ਵਿਰੁੱਧ ਸਖ਼ਤੀ ਕੀਤੀ ਜਾਵੇ।

ਡਿਊਟੀ ਉੱਤੇ ਤਾਇਨਾਤ ਸਬ-ਇੰਸਪੈਕਟਰ ਨੇ ਇਸ ਨੂੰ ਗ਼ਲਤ ਤਰੀਕੇ ਨਾਲ ਲਿਆ ਅਤੇ ਹੱਥੋ-ਪਾਈ ਕਰਨੀ ਸ਼ੁਰੂ ਕਰ ਦਿੱਤੀ। ਇਸੇ ਘਟਨਾ ਵਿੱਚ ਇੱਕ ਸਿੱਖ ਪੱਤਰਕਾਰ ਦੀ ਪੱਗ ਵੀ ਉੱਤਰ ਗਈ ਅਤੇ ਇੱਕ ਪੱਤਰਕਾਰ ਜ਼ਖ਼ਮੀ ਹੋ ਗਿਆ।

ਉੱਧਰ ਦੂਸਰੇ ਪਾਸੇ ਜਦ ਇਸ ਪੂਰੀ ਘਟਨਾ ਦਾ ਸੀਨੀਅਰ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਮੌਕੇ ਉੱਤੇ ਪਹੁੰਚੇ। ਆਦਮਪੁਰ ਇਲਾਕੇ ਦੇ ਐੱਸ.ਪੀ ਰਵਿੰਦਰਪਾਲ ਸਿੰਘ ਸੰਧੂ ਨੇ ਫੋਰਨ ਡਿਊਟੀ ਉੱਤੇ ਤਾਇਨਾਤ ਸਬ ਇੰਸਪੈਕਟਰ ਨੂੰ ਸਸਪੈਂਡ ਕਰ ਦਿੱਤਾ। ਐੱਸ.ਪੀ ਨੇ ਕਿਹਾ ਕਿ ਉੱਕਤ ਪੁਲਿਸ ਮੁਲਾਜ਼ਮ ਉੱਤੇ ਵਿਭਾਗੀ ਜਾਂਚ-ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ABOUT THE AUTHOR

...view details