ਚੰਡੀਗੜ੍ਹ :ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਦੇ ਸਾਥੀ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕਰ ਲਿਆ ਹੈ। ਪਪਲਪ੍ਰੀਤ ਗ੍ਰਿਫਤਾਰ ਹੋਣ ਤੋਂ ਪਹਿਲਾਂ ਕਈ ਵਾਰ ਅੰਮ੍ਰਿਤਪਾਲ ਦੇ ਨਾਲ ਨਜ਼ਰ ਆ ਚੁੱਕਿਆ ਹੈ। ਪਪਲਪ੍ਰੀਤ ਦੀਆਂ ਅੰਮ੍ਰਿਤਪਾਲ ਸਿੰਘ ਨਾਲ ਕਈ ਸੀਸੀਟੀਵੀ ਫੁਟੇਜ ਦੀਆਂ ਤਸਵੀਰਾਂ ਵਿੱਚ ਨਜ਼ਰ ਆਈ ਸਨ। ਕੋਈ ਇਨ੍ਹਾਂ ਤਸਵੀਰਾਂ ਨੂੰ ਐਡਿਟ ਕਹਿ ਰਿਹਾ ਹੈ ਸੀ ਤੇ ਕੋਈ ਕਹਿ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਰਾਹ ਵਿੱਚ ਇੰਨੇ ਸੀਸੀਟੀਵੀ ਕੈਮਰੇ ਕਿਵੇਂ ਲੱਗੇ ਹੋਏ ਸਨ। ਪਰ ਸਵਾਲ ਇਹ ਵੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਨਾਲ ਪਪਲਪ੍ਰੀਤ ਕਿੱਥੋ ਤੱਕ ਭੱਜਿਆ ਅਤੇ ਉਨ੍ਹਾਂ ਦਾ ਰੂਟ ਕੀ ਰਿਹਾ।
ਪਪਲਪ੍ਰੀਤ ਸਿੰਘ ਦੀਆਂ ਅੰਮ੍ਰਿਤਪਾਲ ਨਾਲ ਤਸਵੀਰਾਂ ਵਾਇਰਲ: ਦਰਅਸਲ ਅੰਮ੍ਰਿਤਪਾਲ ਸਿੰਘ ਦੇ ਨਾਲ ਪਪਲਪ੍ਰੀਤ ਦੀਆਂ ਜੋ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਉਸ ਵਿੱਚ ਉਨ੍ਹਾਂ ਦੇ ਕਈ ਰੂਪ ਸਾਹਮਣੇ ਆਏ ਹਨ। ਪਹਿਲੇਂ ਦਿਨ ਕੋਈ ਹੋਰ ਰੂਪ ਸੀ ਤੇ ਅਗਲੇ ਦਿਨ ਉਨ੍ਹਾਂ ਦੀ ਸਵਾਰੀ ਵੀ ਬਦਲੀ ਹੋਈ ਸੀ। ਇਕ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਅੰਮ੍ਰਿਤਪਾਲ ਸਿੰਘ ਛਤਰੀ ਲੈ ਕੇ ਗਲੀ ਵਿੱਚ ਜਾਂਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਪਪਲਪ੍ਰੀਤ ਵੀ ਉਸ ਦੇ ਨਾਲ ਸੀ।
ਅੰਮ੍ਰਿਤਪਾਲ ਨੂੰ ਪਲਟੀਨਾਂ 'ਤੇ ਬਿਠਾ ਫਰਾਰ ਪਪਲਪ੍ਰੀਤ: ਇਸ ਤਸਵੀਰ ਨੇ ਜ਼ਰੂਰ ਇਕ ਵਾਰ ਪੰਜਾਬੀਆਂ ਨੂੰ ਸੋਚਣ ਲਈ ਮਜ਼ਬੂਰ ਕੀਤਾ ਸੀ। ਇਸ ਤਸਵੀਰ ਵਿੱਚ ਅੰਮ੍ਰਿਤਪਾਲ ਸਿੰਘ ਇਕ ਪਲਟੀਨਾ ਮੋਟਰਸਾਇਕਲ ਉੱਤੇ ਗੁਲਾਬੀ ਰੰਗ ਦੀ ਪੱਗ ਬੰਨ੍ਹ ਕੇ ਪਿੱਛੇ ਬੈਠਾ ਹੈ। ਇਸ ਦੇ ਨਾਲ ਹੀ ਪਪਲਪ੍ਰੀਤ ਦੇ ਕਾਲੀ ਪੱਗ ਬੰਨ੍ਹੀ ਹੋਈ ਸੀ ਅਤੇ ਉਹ ਮੋਟਰਸਾਇਕਲ ਚਲਾ ਰਿਹਾ ਸੀ। ਪਪਲਪ੍ਰੀਤ ਨੇ ਨੀਲੀ ਸਰਟ ਅਤੇ ਜੈਕਿਟ ਪਾਈ ਹੋਈ ਸੀ। ਜਦੋਂ ਅੰਮ੍ਰਿਤਪਾਲ ਨੇ ਆਪਣਾ ਭੇਸ ਬਦਲਿਆਂ ਸੀ ਤਾਂ ਪਪਲਪ੍ਰੀਤ ਉਸ ਦੇ ਨਾਲ ਸੀ।