ਚੰਡੀਗੜ੍ਹ: ਭਾਰਤ ਪਾਕਿ ਸੀਮਾ 'ਤੇ ਬਣ ਰਿਹਾ ਕਾਰਤਾਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ। ਲਾਂਘਾ ਦੇ ਕੰਮ ਨੂੰ ਪੂਰਾ ਕਰਨ ਲਈ ਦੋਹਾਂ ਪਾਸੇ ਕੰਮ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 9 ਨਵੰਬਰ ਨੂੰ ਕੀਤਾ ਜਾਵੇਗਾ।
ਪਾਕਿਸਤਾਨ ਵੀ ਕਰ ਰਿਹਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ
ਕਾਰਤਾਰਪੁਰ ਲਾਂਘੇ ਦੇ ਸਵਾਗਤੀ ਗੇਟ 'ਤੇ ਪਾਕਿਸਤਾਨ ਸਰਕਾਰ ਵੱਲੋਂ ਚੜ੍ਹਦੇ ਪੰਜਾਬ ਵਿੱਚ ਬੋਲੀ ਤੇ ਲਿਖੀ ਜਾਣ ਵਾਲੀ ਪੰਜਾਬੀ ਵਿੱਚ 'ਜੀ ਆਇਆਂ ਨੂੰ' ਲਿਖਿਆ ਗਿਆ ਹੈ। ਇਹ ਕਾਰਜ ਪਾਕਿ ਸਰਕਾਰ ਵੱਲੋਂ ਅਮਨ ਦਾ ਸੁਨੇਹਾ ਹੈ।
ਫ਼ੋਟੋ
ਕਾਰਤਾਰਪੁਰ ਲਾਂਘੇ ਦੇ ਸਵਾਗਤੀ ਗੇਟ 'ਤੇ ਲਿਖਿਆ ਪੰਜਾਬੀ ਵਾਕ
ਕਾਰਤਾਰਪੁਰ ਲਾਂਘੇ 'ਤੇ ਪਾਕਿਸਤਾਨ ਸਰਕਾਰ ਵੱਲੋਂ ਇੱਕ ਸ਼ਲਾਘਾ ਯੋਗ ਕਦਮ ਚੁੱਕਿਆ ਗਿਆ ਜਿਸ ਦੇ ਚਲਦਿਆਂ ਪਾਕਿਸਤਾਨ ਵੱਲੋਂ ਬਣਾਏ ਗਏ ਲਾਂਘੇ ਦੇ ਮੇਨ ਸਵਾਗਤੀ ਗੇਟ 'ਤੇ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਵੱਜੋਂ ਗੇਟ ਦੇ ਸਭ ਤੋਂ ਉੱਪਰ "ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ"ਲਿਖਿਆ ਗਿਆ ਹੈ। ਪਾਕਿਸਤਾਨ ਵੱਲੋਂ ਪੰਜਾਬੀ ਨੂੰ ਤਰਜ਼ੀਹ ਦਿੰਦੇ ਹੋਏ ਲਾਂਘੇ ਦੇ ਸਵਾਗਤੀ ਗੇਟ 'ਤੇ ਸਾਰੀਆਂ ਭਾਸ਼ਾਵਾਂ ਤੋਂ ਉੱਤੇ ਚੜ੍ਹਦੇ ਪੰਜਾਬ ਦੀ ਮਾਂ ਬੋਲੀ ਨੂੰ ਥਾਂ ਦਿੱਤੀ ਗਈ ਹੈ।