ਚੰਡੀਗੜ੍ਹ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ਭਰ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚਲਦਿਆਂ ਨਾਢਾ ਸਾਹਿਬ ਗੁਰਦੁਆਰਾ ਵਿੱਚ ਜ਼ਿਆਦਾ ਸੰਗਤ ਦੇਖਣ ਨੂੰ ਨਹੀਂ ਮਿਲੀ। ਇਸ ਦਾ ਅਸਰ ਚੰਡੀਗੜ੍ਹ ਵਿੱਚ ਵੀ ਦੇਖਣ ਨੂੰ ਮਿਲਿਆ ਹੈ।
ਕੋਰੋਨਾ ਵਾਇਰਸ ਕਰਕੇ ਨਾਢਾ ਸਾਹਿਬ ਗੁਰਦੁਆਰੇ 'ਚ ਘਟੀ ਸੰਗਤ
ਨਾਢਾ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਜ਼ਿਆਦਾ ਸੰਗਤ ਦੇਖਣ ਨੂੰ ਨਹੀਂ ਮਿਲੀ। ਇਸ ਦੇ ਨਾਲ ਹੀ ਸੰਗਤ ਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕੀਤੇ ਜਾ ਰਹੇ ਹਨ ਤੇ ਸਾਰੇ ਪਾਸੇ ਸਫ਼ਾਈ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਇਸ ਬਿਮਾਰੀ ਤੋਂ ਬਚ ਸਕਣ।
ਦੱਸਣਯੋਗ ਹੈ ਕਿ ਹੁਣ ਤੱਕ 100 ਤੋਂ ਜ਼ਿਆਦਾ ਮਰੀਜ਼ ਭਾਰਤ ਵਿੱਚ ਪਾਏ ਜਾ ਚੁੱਕੇ ਹਨ ਤੇ ਇੱਕ ਮਰੀਜ਼ ਦੀ ਚੰਡੀਗੜ੍ਹ ਵਿੱਚ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਨਾਢਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਹੱਥ ਸੈਨੀਟਾਈਜ਼ਰ ਨਾਲ ਸਾਫ਼ ਕੀਤੇ ਜਾ ਰਹੇ ਹਨ ਤੇ ਸਾਰੇ ਪਾਸੇ ਸਫ਼ਾਈ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਸੰਗਤਾਂ ਇਸ ਬਿਮਾਰੀ ਤੋਂ ਬਚ ਸਕਣ।
ਇਸ ਦੇ ਨਾਲ ਹੀ ਨਾਢਾ ਸਾਹਿਬ ਗੁਰਦੁਆਰੇ ਦੇ ਮੁਖ ਗ੍ਰੰਥੀ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਕੋਰੋਨਾ ਕਾਰਨ ਸੰਗਤਾਂ ਦੀ ਗਿਣਤੀ ਵਿੱਚ ਅੱਗੇ ਨਾਲੋਂ 70% ਘਾਟਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੇ ਹਰ ਥਾਂ ਉੱਤੇ (ਜਿੱਥੇ ਸੰਗਤਾਂ ਜਾਂਦੀਆਂ ਹਨ) ਹਰ ਘੰਟੇ ਸਫ਼ਾਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ 17 ਤੋਂ 19 ਮਾਰਚ ਤੱਕ ਗੁਰਦੁਆਰਿਆਂ ਵਿੱਚ ਸ੍ਰੀ ਅਖੰਡ ਪਾਠ ਰੱਖਿਆ ਗਿਆ ਹੈ ਤਾਂ ਜੋ ਸਰੱਬਤ ਦਾ ਭਲਾ ਹੋ ਸਕੇ।