ਪੰਜਾਬ

punjab

ETV Bharat / state

ਵਿਕਰਮ ਲੈਂਡਰ ਨਾਲ ਮੁੜ ਸੰਪਰਕ ਹੋਣ ਦਾ ਸਾਰੇ ਭਾਰਤ ਨੂੰ ਇੰਤਜ਼ਾਰ: ਕੈਪਟਨ

ਚੰਦਰਯਾਨ-2 ਦੇ 'ਲੈਂਡਰ ਵਿਕਰਮ' ਦਾ ਚੰਨ 'ਤੇ ਉੱਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਜਾਣ ਕਾਰਨ ਵਿਗਿਆਨੀਆਂ 'ਚ ਫੈਲੀ ਨਿਰਾਸ਼ਾ ਨੂੰ ਦੇਖਦਿਆਂ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਜਿੱਥੇ ਇਸਰੋ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ ਉੱਥੇ ਹੀ 'ਵਿਕਰਮ ਲੈਂਡਰ' ਨਾਲ ਜਲਦ ਹੀ ਮੁੜ ਸੰਪਰਕ ਹੋਣ ਦੀ ਕਾਮਨਾ ਵੀ ਕੀਤੀ।

ਫ਼ੋਟੋ

By

Published : Sep 7, 2019, 1:03 PM IST

ਚੰਡੀਗੜ੍ਹ: ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉੱਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਜਾਣ ਕਾਰਨ ਵਿਗਿਆਨੀਆਂ 'ਚ ਨਿਰਾਸ਼ਾ ਵੇਖਣ ਨੂੰ ਮਿਲੀ ਜਿਸ ਤੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਗਿਆਨੀਆਂ ਨੂੰ ਟਵੀਟ ਰਾਹੀਂ ਹੌਂਸਲਾ ਦਿੰਦਿਆਂ ਜਿੱਥੇ ਉਨ੍ਹਾਂ ਦੀ ਸਖ਼ਤ ਮਿਹਨਤ ਤੇ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਨੂੰ ਵਿਕਰਮ ਲੈਂਡਰ ਨਾਲ ਮੁੜ ਸੰਪਰਕ ਹੋਣ ਦੀ ਉਡੀਕ ਹੈ।

ਜ਼ਿਕਰਯੋਗ ਹੈ ਕਿ ਰਾਤ ਕਰੀਬ 1.38 ਵਜੇ ਲੈਂਡਰ ਵਿਕਰਮ ਨੂੰ ਚੰਨ ਦੀ ਤਹਿ ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ ਅਤੇ ਕਰੀਬ 1.44 ਮਿੰਟ ਤੇ ਲੈਂਡਰ ਵਿਕਰਮ ਨੇ ਰਫ ਬ੍ਰੇਕਿੰਗ ਦੇ ਪੜਾਅ ਨੂੰ ਪਾਰ ਕਰ ਲਿਆ ਸੀ। 1.49 ਤੇ ਵਿਕਰਮ ਲੈਂਡਰ ਨੇ ਆਪਣੀ ਗਤਿ ਘੱਟ ਕਰ ਲਈ ਸੀ ਅਤੇ ਉਹ ਚੰਨ ਦੀ ਤਹਿ ਦੇ ਨੇੜੇ ਪੁੱਜ ਚੁੱਕਾ ਸੀ। ਪਰ ਚੰਨ ਦੀ ਸਤਹਿ ਤੋਂ 2.1 ਕਿਲੋਮੀਟਰ ਦੀ ਦੂਰੀ ਤੇ 'ਵਿਕਰਮ ਲੈਂਡਰ' ਦਾ ਧਰਤੀ ਨਾਲ ਸੰਪਰਕ ਟੁੱਟ ਗਿਆ ਜਿਸ ਕਾਰਨ ਚੰਨ 'ਤੇ ਲੈਂਡਿੰਗ ਨਹੀਂ ਹੋ ਪਾਈ। ਇਸ ਸਾਰੀ ਘਟਨਾ ਤੋਂ ਬਾਅਦ ਇਸਰੋ ਦੇ ਦਫ਼ਤਰ 'ਚ ਚੁੱਪ ਪਸਰ ਗਈ ਅਤੇ ਵਿਗਿਆਨੀ ਨਿਰਾਸ਼ ਹੋਏ।

ਇਹ ਵੀ ਪੜ੍ਹੋ- ਭਾਵੁਕ ਹੋਏ ਇਸਰੋ ਮੁਖੀ ਨੂੰ ਪੀਐਮ ਮੋਦੀ ਨੇ ਲਾਇਆ ਗਲੇ

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸਣੇ ਸਾਰੇ ਦੀ ਰਾਜਨੀਤਕ ਆਗੂ ਅਤੇ ਦੇਸ਼ ਵਾਸੀ ਇਸਰੋ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰ ਰਹੇ ਹਨ ਅਤੇ ਜਲਦ ਹੀ ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਮੁੜ ਸੰਪਰਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ।

ABOUT THE AUTHOR

...view details