ਪੰਜਾਬ

punjab

ETV Bharat / state

ਜੰਗ ਹਰ ਚੀਜ਼ ਕੋ ਹਥਿਆਰ ਬਨਾ ਦੇਤੀ ਹੈ, ਬੱਚੇ ਕੇ ਹਾਥ ਮੇਂ ਪਰਕਾਰ ਬਹੁਤ ਹੋਤਾ ਹੈ...ਚੰਡੀਗੜ੍ਹ 'ਚ ਸਜੀ ਨਵੇਂ ਸ਼ਾਇਰੀ ਦੀ ਸ਼ਾਨਦਾਰ ਮਹਿਫਲ - Art Gallery located in Sector 10

ਚੰਡੀਗੜ੍ਹ ਦੇ ਸੈਕਟਰ-10 ਸਥਿਤ ਆਰਟ ਗੈਲਰੀ ਵਿੱਚ ਰਾਬਤਾ ਵਲੋਂ ਇਕ ਮੁਸ਼ਾਇਰੇ ਦਾ ਆਯੋਜਨ ਕਰਵਾਇਆ ਗਿਆ। ਇਸ ਦੌਰਾਨ ਨਵੇਂ ਸ਼ਾਇਰਾਂ ਨੇ ਆਪਣੇ ਕਲਾਮ ਪੇਸ਼ ਕੀਤੇ।

Mushaira organized by Rabata in Chandigarh
ਜੰਗ ਹਰ ਚੀਜ਼ ਕੋ ਹਥਿਆਰ ਬਨਾ ਦੇਤੀ ਹੈ, ਬੱਚੇ ਕੇ ਹਾਥ ਮੇਂ ਪਰਕਾਰ ਬਹੁਤ ਹੋਤਾ ਹੈ...ਚੰਡੀਗੜ੍ਹ ਸਜੀ ਨਵੇਂ ਸ਼ਾਇਰੀ ਦੀ ਸ਼ਾਨਦਾਰ ਮਹਿਫਲ

By

Published : May 22, 2023, 7:04 PM IST

Updated : May 25, 2023, 10:35 AM IST

ਚੰਡੀਗੜ੍ਹ: ਅੰਜੁਮਨ...ਨਵੀਆਂ ਆਵਾਜਾਂ ਦੀ...ਇਹ ਇਕ ਅਜਿਹਾ ਨਾਂ ਹੈ, ਜਿਸਨੇ ਆਪਣੇ ਚੰਡੀਗੜ੍ਹ ਸ਼ਹਿਰ ਵਿੱਚ ਪਹਿਲੇ ਮੁਸ਼ਾਇਰੇ ਨਾਲ ਇਹ ਸਾਬਤ ਕਰ ਦਿੱਤਾ ਕਿ ਹੈ ਕਿ ਕਲਾ ਦੀ ਕਦਰ ਕਿਵੇਂ ਕੀਤੀ ਜਾਂਦੀ ਹੈ। ਸੈਕਟਰ 10 ਸਥਿਤ ਆਰਟ ਗੈਲਰੀ ਵਿੱਚ ਰਾਬਤਾ ਦੀ ਰਹਿਨੁਮਾਈ ਹੇਠ ਇਕ ਮੁਸ਼ਾਇਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੇਂ ਸ਼ਾਇਰਾਂ ਨੂੰ ਮੰਚ ਪ੍ਰਦਾਨ ਕੀਤਾ ਗਿਆ। ਮੁਸ਼ਾਇਰੇ ਦੌਰਾਨ ਜੋ ਸੁਣਨ ਵਾਲਿਆਂ ਨੇ ਮਾਹੌਲ ਬਣਾਇਆ, ਉਸਨੇ ਵੀ ਸ਼ਾਇਰਾਂ ਨੂੰ ਆਪਣੇ ਉਮਦਾ ਕਲਾਮ ਪੜ੍ਹਨ ਲਈ ਮਜ਼ਬੂਰ ਕਰ ਦਿੱਤਾ।

ਮੁਸ਼ਾਇਰੇ ਦੀ ਸ਼ੁਰੂਆਤ ਹੋਈ ਨਵੀਆਂ ਕਲਮਾਂ ਦੇ ਫੇਰਿਸਤ ਵਿੱਚ ਸ਼ਾਮਿਲ ਨੌਜਵਾਨਾਂ ਸ਼ਾਇਰਾਂ ਤੋਂ। ਇਹ ਪੜਾਅ ਅਖੀਰ ਤੱਕ ਸਥਾਪਿਤ ਸ਼ਾਇਰਾਂ ਤੱਕ ਗਿਆ। ਆਓ ਤੁਹਾਨੂੰ ਵੀ ਇਨ੍ਹਾਂ ਸ਼ਾਇਰਾਂ ਦੇ ਜਬਰਦਸਤ ਕਲਾਮ ਨਾਲ ਰੂਬਰੂ ਕਰਵਾਉਂਦੇ ਹਾਂ...

  • ਗੌਤਮ ਸ਼ਰਮਾ- ਗਿਰ ਗਯਾ ਹੂੰ ਤੇਰੀ ਨਜਰ ਮੇਂ ਮੈਂ,
  • ਸੋਚਨਾ ਬੰਦ ਕਰ ਉਠਾ ਮੁਝਕੋ।
  • ਅੰਜਲੀ ਬੰਗਾ- ਆ ਗਲੇ ਲਗ ਜਾ ਔਰ ਸੁਨ ਕੇ ਬਤਾ,
  • ਮੇਰੇ ਸੀਨੇ ਮੇਂ ਜੋ ਭੀ ਬਾਤ ਹੈ ਦੋਸਤ।
  • ਸ਼ਮਸ਼ੇਰ ਸਾਹਿਲ -ਚੁੱਪ ਸੇ ਭਲੀ ਹੋ ਜਬ ਸਦਾ,
  • ਬਾਤ ਹੀ ਤਬ ਕਰੇ ਕੋਈ।
  • ਨੰਦ ਕਿਸ਼ੋਰ (ਅਨਹਦ) -ਆਜ ਕਾ ਦਿਨ ਹੈ ਤੈਅ ਸ਼ੁਦਾ,
  • ਆਜ ਫਿਰ ਸੇ ਜੁਦਾ-ਜੁਦਾ।
  • ਕਾਮ ਬਿਗਾੜ ਦੇ ਖੁਦਾ
  • ਵਕਤ ਪੇ ਛੀਂਕ ਦੇ ਕੋਈ।
  • ਰਿਸ਼ਭ ਸ਼ਰਮਾ-ਜੰਗ ਹਰ ਚੀਜ ਕੋ ਹਥਿਆਰ ਬਨਾ ਦੇਤੀ ਹੈ,
  • ਬੱਚੇ ਕੇ ਹਾਥ ਮੇਂ ਪਰਕਾਰ ਬਹੁਤ ਹੋਤਾ ਹੈ...
  • ਮਹੇਂਦਰ ਕੁਮਾਰ ਸਾਨੀ -ਇਕ ਅਜਬ ਨੀਂਦ ਕੇ ਆਲਮ ਮੇਂ ਗੁਜਰਤੀ ਹੁਈ ਉਮਰ,
  • ਖੁਦ ਕੋ ਆਵਾਜ ਪੇ ਆਵਾਜ ਲਗਾਤੇ ਹੁਏ ਹਨ।
  • ਅਪਨੀ ਸਬ ਉਮਰ ਲਗਾ ਖੁਦ ਕੋ,
  • ਕਮਾਤੇ ਹੁਏ ਹਮ...
  • ਔਰ ਲਮਹੋਂ ਮੇਂ ਕਮਾਈ ਕੋ ਗੰਵਾਤੇ ਹੁਏ ਹਮ।
  • ਮਯੰਕ ਨਾਰੀ - ਉੜ ਗਈ ਚੌਂਕੇ ਸੇ ਮਹਕ ਏਕ ਦਿਨ,
  • ਰੇਤ ਭਰ ਆਇਆ ਹਲਕ ਏਕ ਦਿਨ।
  • ਏਕ ਦਿਨ ਤੋ ਮੇਰਾ ਰੋਨਾ ਨਿਕਲ ਗਯਾ।
  • ਪੜ ਗਯਾ ਫਿਰ ਮੁਝਮੇਂ ਫਰਕ ਏਕ ਦਿਨ।
  • ਵਰੁਣ ਆਨੰਦ - ਭੂਲੋ ਪਰ ਫਿਰ ਭੂਲੇਂ ਕਰਨਾ ਭੂਲ ਨਹੀਂ ਹੁਸ਼ਿਆਰੀ ਹੈ,
  • ਰੋਜ ਕਿਸੀ ਪਰ ਦਿਲ ਆ ਜਾਨਾ ਇਸ਼ਕ ਨਹੀਂ ਬਿਮਾਰੀ ਹੈ।
  • ਆਯੁਸ਼ ਆਵਰਤ - ਹਰ ਜਬਾਂ ਰਹਤੀ ਹੈ ਮਾਹੌਲ ਏ ਮੁਹੱਬਤ ਮੇਂ ਖਾਮੋਸ਼,
  • ਗੁੱਸੇ ਮੇਂ ਇਸਸੇ ਮਗਰ ਕੁਝ ਭੀ ਨਿਕਲ ਜਾਤਾ ਹੈ।

ਫਿਲਮੀ ਹਸਤੀ ਜਸਵੰਤ ਰਾਠੌਰ ਵੀ ਹੋਏ ਸ਼ਾਮਿਲ :ਯਾਦ ਰਹੇ ਕਿ ਪ੍ਰੋਗਰਾਮ ਵਿੱਚ ਮਸ਼ਹੂਰ ਸੰਗੀਤ ਕੰਪਨੀ ਦੇ ਪ੍ਰੋਜੈਕਟ ਹੈੱਡ ਮਨਰਾਜ ਰਾਏ ਅਤੇ ਮਸ਼ਹੂਰ ਫਿਲਮੀ ਹਸਤੀ ਅਤੇ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਵਲੋਂ ਉਚੇਚੀ ਸ਼ਿਰਕਤ ਕੀਤੀ ਗਈ।

  1. ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕੀਤਾ ਦੁੱਖ ਦਾ ਪ੍ਰਗਟਾਅ
  2. ਸਰਕਾਰ ਖਿਲਾਫ ਜੁਆਇੰਟ ਫੋਰਮ ਅਤੇ ਪਾਵਰਕਾਮ ਕਰਮਚਾਰੀਆਂ ਵੱਲੋਂ ਗੇਟ ਰੈਲੀ
  3. Punjab Weather update: ਰਾਹਤ ਦੀ ਖ਼ਬਰ ! ਪੰਜਾਬ 'ਚ ਮੀਂਹ ਦਾ ਅਲਰਟ, ਜਾਣੋ ਮੌਸਮ ਦਾ ਹਾਲ

ਇਹ ਹੈ ਟੀਮ ਰਾਬਤਾ :ਇਹ ਵੀ ਜ਼ਿਕਰਯੋਗ ਹੈ ਕਿ ਟੀਮ ਰਾਬਤਾ ਵਿੱਚ ਸੋਨੀਆ ਰਾਏ, ਅਜ਼ਰੁਲ ਸਾਹਿਲ, ਨਵੀਨ ਗੁਪਤਾ ਵਲੋਂ ਇਹ ਅਹਿਦ ਲਿਆ ਗਿਆ ਹੈ ਕਿ ਅੱਗੇ ਵੀ ਰਾਬਤਾ ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਣਗੇ ਤਾਂ ਜੋ ਨਵੀਆਂ ਕਲਮਾਂ ਨੂੰ ਮੰਚ ਮਿਲ ਸਕੇ ਅਤੇ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਧ ਫੁੱਲ ਸਕਣ।

Last Updated : May 25, 2023, 10:35 AM IST

ABOUT THE AUTHOR

...view details