ਜ਼ੀਰਕਪੁਰ : ਪਿੰਡ ਤ੍ਰਿਵੇਦੀ ਕੈਂਪ 'ਚ ਰਹਿਣ ਵਾਲੇ ਮਹੰਤ ਦਵਾਰਕਾ ਦਾਸ ਦੀ 5 ਕਰੋੜ ਦੀ ਲਾਟਰੀ ਨਿਕਲੀ ਹੈ। ਦਵਾਰਕਾ ਦਾਸ ਨੇ ਕੁਝ ਦਿਨ ਪਹਿਲਾਂ ਲੋਹੜੀ ਬੰਪਰ ਖਰੀਦਿਆ ਸੀ। ਲਾਟਰੀ ਨਿਕਲਣ ਦੀ ਖ਼ਬਰ ਜਦੋਂ ਬਜ਼ੁਰਗ ਮਹੰਤ ਦਵਾਰਕਾ ਦਾਸ ਨੂੰ ਮਿਲੀ ਤਾਂ ਉਨ੍ਹਾਂ ਨੂੰ ਪਹਿਲਾਂ ਯਕੀਨ ਹੀ ਨਹੀਂ ਆਇਆ ਜਦੋਂ ਪਰਿਵਾਰ ਨੇ ਪੁੱਖਤਾ ਕੀਤਾ ਤਾਂ ਹੁਣ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਤ੍ਰਿਵੇਦੀ ਦੇ ਲੋਕ ਵੀ ਪਰਿਵਾਰ ਨਾਲ ਖੁਸ਼ੀਆਂ ਸਾਂਝੀਆ ਕਰਨ ਪਹੁੰਚ ਰਹੇ ਹਨ।
ਜਾਣਕਾਰੀ ਅਨੁਸਾਰ ਤ੍ਰਿਵੇਦੀ ਕੈਂਪ ਛਾਉਣੀ ਵਾਸੀ ਮਹੰਤ ਦਵਾਰਕਾ ਦਾਸ ਦੇ ਨਾਮ ਉਤੇ 5 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਲੋਕੇਸ਼ ਕੁਮਾਰ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ੀਰਕਪੁਰ ਪੰਚਕੂਲਾ ਰੋਡ ਉਤੇ ਉਨ੍ਹਾਂ ਦੀ ਲਾਟਰੀ ਦੀ ਦੁਕਾਨ ਲੋਕੇਸ਼ ਲਾਟਰੀ ਤੇ ਲੱਕੀ ਲਾਟਰੀ ਸਟਾਲ ਹੈ। ਉਨ੍ਹਾਂ ਦੱਸਿਆ ਕਿ ਉਕਤ ਮਹੰਤ ਦੇ ਪੋਤਰੇ ਨਿਖਿਲ ਸ਼ਰਮਾ ਅੱਜ ਤੋਂ ਅੱਠ 10 ਦਿਨ ਪਹਿਲਾਂ ਲੋਹੜੀ ਮਾਘੀ ਬੰਪਰ ਦੀ ਟਿਕਟ ਲੈਣ ਆਇਆ ਸੀ।
ਉਹ ਪਹਿਲਾਂ ਵੀ ਕਈ ਵਾਰ ਉਨ੍ਹਾਂ ਕੋਲੋਂ ਟਿਕਟ ਲੈਂਦਾ ਸੀ। ਗੌਰਤਲਬ ਹੈ ਕਿ ਉਹ ਮਹੰਤ ਦਾ ਪੁੱਤਰ ਨਰਿੰਦਰ ਕੁਮਾਰ ਕਾਰ ਚਾਲਕ ਹੈ। ਦੱਸਣਯੋਗ ਹੈ ਕਿ ਪੰਜ ਕਰੋੜ ਦੀ ਲਾਟਰੀ ਜਿੱਤਣ ਤੋਂ ਬਾਅਦ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਦੇ ਘਰ ਵਿਚ ਵਧਾਈਆਂ ਦੇਣ ਵਾਲੀਆਂ ਭੀੜ ਲੱਗੀ ਹੋਈ ਹੈ। ਘਰ ਵਿਚ ਤਿਉਹਾਰ ਵਰਗਾ ਮਾਹੌਲ ਹੈ।
ਇਹ ਵੀ ਪੜ੍ਹੋ :ਮਾਨ ਸਾਬ੍ਹ ਸਕੂਲਾਂ ਦੀ ਨੁਹਾਰ ਬਦਲਣ ਦੇ ਦਾਅਵੇ ਛੱਡ ਕੇ ਪਹਿਲਾਂ ਲੋਕਾਂ ਦੇ ਇੱਕ ਵਾਰੀ ਟਵੀਟ ਵੀ ਪੜ੍ਹ ਲਓ ...
ਪੰਜਾਬ ਸਟੇਟ ਲੋਹੜੀ ਮਾਘੀ ਬੰਪਰ ਵਿਚ ਸਨ 5 ਇਨਾਮ