ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਪੰਚਕੂਲਾ 'ਚ ਸਥਿਤ ਆਪਣੀ ਕੋਠੀ 3.25 ਕਰੋੜ ਰੁਪਏ 'ਚ ਵੇਚ ਦਿੱਤੀ ਹੈ। ਉਨ੍ਹਾਂ ਨੇ ਐਮਡੀਸੀ ਸੈਕਟਰ-4 ਸਥਿਤ ਆਪਣੀ ਕੋਠੀ ਨੰਬਰ-310 ਵੇਚੀ ਹੈ। ਇਹ ਕੋਠੀ ਵੇਚਣ ਲਈ ਮਾਧੁਰੀ ਦੇ ਪਤੀ ਡਾ. ਮਾਧਵ ਨੇਨੇ ਪੰਚਕੂਲਾ ਪਹੁੰਚੇ।
ਇਹ ਕੋਠੀ ਮਾਧੁਰੀ ਦੀਕਸ਼ਿਤ ਨੂੰ ਹਰਿਆਣਾ ਦੇ ਮੁੱਖ ਮੰਤਰੀ ਕੋਟੇ 'ਚੋਂ ਮਿਲੀ ਸੀ। ਮਾਧੁਰੀ ਦੀਕਸ਼ਿਤ ਨੂੰ ਇਸ ਕੋਠੀ ਦੀ ਜ਼ਮੀਨ ਸਾਲ 1996 'ਚ ਹਰਿਆਣਾ ਦੇ ਤਤਕਾਲੀਨ ਮੁੱਖ ਮੰਤਰੀ ਭਜਨਲਾਲ ਨੇ ਦਿੱਤੀ ਸੀ। ਭਜਨਲਾਲ ਨੇ ਸੀਐਮ ਕੋਟੇ 'ਚੋਂ ਉਨ੍ਹਾਂ ਨੂੰ ਕੋਠੀ ਲਈ ਇੱਕ ਕਨਾਲ ਦਾ ਪਲਾਟ ਦਿੱਤਾ ਸੀ।
ਮਾਧੁਰੀ ਦੀਕਸ਼ਿਤ ਨੂੰ ਪੰਚਕੂਲਾ ਦੇ ਐਮਡੀਸੀ ਸੈਕਟਰ-4 'ਚ ਕੋਠੀ ਨੰਬਰ-310 ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭਜਨਲਾਲ ਨੇ ਸਾਲ 1996 'ਚ ਉਸ ਸਮੇਂ ਦਿੱਤੀ ਸੀ, ਜਦੋਂ ਚੰਡੀਗੜ੍ਹ ਆਈ ਸੀ। ਮਾਧੁਰੀ ਦੀਕਸ਼ਿਤ ਦਾ ਉਸ ਸਮੇਂ ਬਾਲੀਵੁੱਡ 'ਚ ਸਿੱਕਾ ਚੱਲ ਰਿਹਾ ਸੀ। ਉਨ੍ਹਾਂ ਦਿਨੀਂ ਮਾਧੁਰੀ ਨੇ 'ਹਮ ਆਪਕੇ ਹੈਂ ਕੌਨ', 'ਅੰਜਾਮ' ਅਤੇ 'ਰਾਜਾ' ਜਿਹੀ ਕਈ ਸੁਪਰਹਿੱਟ ਫਿਲਮਾਂ 'ਚ ਅਹਿਮ ਕਿਰਦਾਰ ਨਿਭਾਇਆ ਸੀ। ਮਾਧੁਰੀ ਨੇ ਉਦੋਂ ਕੋਠੀ ਦੀ ਰਜਿਸਟਰੀ ਲਈ ਢਾਈ ਲੱਖ ਰੁਪਏ ਦਿੱਤੇ ਸਨ।
ਹੁਣ ਇਹ ਕੋਠੀ ਇੰਟਰਨੈਸ਼ਨਲ ਬਰਾਂਡ 'ਕਲੀਅਰ ਟ੍ਰਿਪ ਡਾਟ ਕਾਮ' ਦੇ ਫਾਊਂਡਰ ਮੈਂਬਰ ਅਤੇ ਚੀਫ ਬਿਜਨੈਸ ਅਫਸਰ ਅਮਿਤ ਤਨੇਜਾ ਨੇ ਖਰੀਦੀ ਹੈ। ਸ਼ੁੱਕਰਵਾਰ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਹਰਿਆਣਾ ਸ਼ਹਿਰੀ ਵਿਕਾਸ ਅਥਾਰਟੀ ਦਫਤਰ 'ਚ ਡਾ. ਮਾਧਵ ਨੇਨੇ ਪਹੁੰਚੇ, ਜਿਥੇ ਡਾ. ਨੇਨੇ ਤੇ ਅਮਿਤ ਤਨੇਜਾ ਵਿਚਕਾਰ ਕੋਠੀ ਦੀ ਡੀਲ ਹੋਈ।