ਪੰਜਾਬ

punjab

ETV Bharat / state

Colonel Manpreet Singh: ਪਰਿਵਾਰ ਤੋਂ ਹੀ ਮਿਲੀ ਸੀ ਕਰਨਲ ਮਨਪ੍ਰੀਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜਤੀ, ਇਥੇ ਸ਼ਹੀਦ ਦੇ ਜੀਵਨ ਬਾਰੇ ਜਾਣੋ

Anantnag encounter: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਹੋਈ ਮੁੱਠਭੇੜ ਵਿੱਚ ਪੰਜਾਬ ਦਾ ਇੱਕ ਬਹਾਦਰ ਜਵਾਨ ਕਰਨਲ ਮਨਪ੍ਰੀਤ ਸਿੰਘ ਸ਼ਹੀਦ ਹੋ ਗਿਆ ਹੈ, ਹੁਣ ਇਥੇ ਅਸੀਂ ਇਸ ਬਹਾਦਰ ਜਵਾਨ ਦੇ ਜੀਵਨ ਨਾਲ ਜੁੜੀਆਂ ਕੁੱਝ ਖਾਸ ਗੱਲਾਂ ਲੈ ਕੇ ਆਏ ਹਾਂ। ਆਓ ਇਸ ਨਿਡਰ ਅਤੇ ਬਹਾਦਰ ਜਵਾਨ ਦੇ ਜੀਵਨ ਉਤੇ ਸਰਸਰੀ ਨਜ਼ਰ ਮਾਰੀਏ।

Colonel Manpreet Singh
Colonel Manpreet Singh

By ETV Bharat Punjabi Team

Published : Sep 14, 2023, 1:56 PM IST

Updated : Sep 14, 2023, 2:32 PM IST

ਚੰਡੀਗੜ੍ਹ: ਬੀਤੀ 13 ਸਤੰਬਰ ਨੂੰ ਅੱਤਵਾਦੀਆਂ ਨਾਲ ਚੱਲ ਰਹੀ ਮੁੱਠਭੇੜ ਵਿੱਚ ਭਾਰਤੀ ਸੈਨਾ ਦੇ 3 ਜਵਾਨ ਸ਼ਹੀਦ ਹੋ ਗਏ ਅਤੇ ਇੱਕ ਪੁਲਿਸ ਅਫਸਰ ਦੀ ਜਾਨ ਚਲੀ ਗਈ। ਬਹਾਦਰ ਜਵਾਨਾਂ ਵਿੱਚੋਂ ਇੱਕ ਜਵਾਨ ਪੰਜਾਬ ਦਾ ਕਰਨਲ ਮਨਪ੍ਰੀਤ ਸਿੰਘ ਸੀ। ਕਰਨਲ ਮਨਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦਾ ਰਹਿਣ ਵਾਲਾ ਸੀ। ਕਰਨਲ ਮਨਪ੍ਰੀਤ ਦੇ ਪਰਿਵਾਰ ਵਿੱਚ ਉਹਨਾਂ ਦੀ ਮਾਂ ਮਨਜੀਤ ਕੌਰ, ਪਤਨੀ ਜਗਮੀਤ ਕੌਰ, ਇੱਕ ਸੱਤ ਸਾਲ ਦਾ ਪੁੱਤਰ ਕਬੀਰ ਸਿੰਘ ਅਤੇ ਢਾਈ ਸਾਲ ਦੀ ਬੇਟੀ ਬਾਣੀ ਅਤੇ ਕਰਨਲ ਦਾ ਭਰਾ ਸੰਦੀਪ ਸਿੰਘ ਹਨ। ਆਓ ਹੁਣ ਇਥੇ ਇਸ ਸ਼ਹੀਦ ਜਵਾਨ ਦੇ ਜੀਵਨ ਬਾਰੇ ਸਰਸਰੀ ਨਜ਼ਰ ਮਾਰੀਏ...।

ਕੌਣ ਸੀ ਕਰਨਲ ਮਨਪ੍ਰੀਤ ਸਿੰਘ (who is Colonel Manpreet Singh)?: ਭਾਰਤੀ ਫੌਜ ਦਾ ਇਹ ਨਿਡਰ, ਬਹਾਦਰ ਜਵਾਨ ਮੋਹਾਲੀ ਦੇ ਨੇੜੇ ਛੋਟੇ ਜਿਹੇ ਪਿੰਡ ਭੜੌਂਜੀਆਂ ਦਾ ਰਹਿਣ ਵਾਲਾ ਸੀ, ਮਨਪ੍ਰੀਤ ਰਾਸ਼ਟਰੀ ਰਾਈਫਲ ਨਾਲ ਕਸ਼ਮੀਰ ਵਿੱਚ ਤਾਇਨਾਤ ਸਨ ਅਤੇ ਕੁੱਝ ਹੀ ਮਹੀਨਿਆਂ ਬਾਅਦ ਉਹਨਾਂ ਦਾ ਕਾਰਜਕਾਲ ਖਤਮ ਹੋਣ ਵਾਲਾ ਸੀ। ਤੁਹਾਨੂੰ ਦੱਸ ਦਈਏ ਕਿ ਕਰਨਲ ਮਨਪ੍ਰੀਤ ਦੇ ਪਿਤਾ ਵੀ ਇੱਕ ਫੌਜੀ ਸਨ। ਜਿਨਾਂ ਦੀ ਕੁੱਝ ਸਾਲ ਪਹਿਲਾਂ ਮੌਤ ਹੋ ਗਈ ਸੀ।

2021 ਵਿੱਚ ਮਿਲਿਆ ਸੀ ਇਹ ਸਨਮਾਨ:ਕਰਨਲ ਮਨਪ੍ਰੀਤ ਸਿੰਘ ਜਦੋਂ ਆਰਆਰ ਦੇ ਨਾਲ ਲੈਫਟੀਨੈਂਟ ਕਰਨਲ ਸਨ, ਤਾਂ ਉਹਨਾਂ ਨੂੰ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹਨਾਂ ਨੇ ਫੌਜ ਵਿੱਚ 17 ਸਾਲ ਨੌਕਰੀ ਕੀਤੀ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸ਼ਹੀਦ ਹੋਣ ਤੋਂ ਚਾਰ ਦਿਨ ਪਹਿਲਾਂ 9 ਸਤੰਬਰ ਨੂੰ ਇੱਕ ਵਾਲੀਵਾਲ ਚੈਂਪੀਅਨਸ਼ਿਪ ਕਰਵਾਈ ਗਈ ਸੀ, ਜਿਸ ਵਿੱਚ ਕਰਨਲ ਮਨਪ੍ਰੀਤ ਨੇ ਵੀ ਭਾਗ ਲਿਆ ਸੀ।

ਪਰਿਵਾਰ ਤੋਂ ਮਿਲੀ ਸੀ ਦੇਸ਼ ਭਗਤੀ ਦੀ ਗੁੜਤੀ: ਕਰਨਲ ਮਨਪ੍ਰੀਤ ਸਿੰਘ ਦੇ ਸਵਰਗਵਾਸੀ ਦਾਦਾ ਸ਼ੀਤਲ ਸਿੰਘ ਅਤੇ ਉਹਨਾਂ ਦੇ ਭਰਾ ਸਾਧੂ ਸਿੰਘ, ਤ੍ਰਿਲੋਕ ਸਿੰਘ ਤਿੰਨੋ ਹੀ ਭਾਰਤੀ ਸੈਨਾ ਵਿੱਚੋਂ ਸੇਵਾਮੁਕਤ ਹੋਏ ਸਨ ਅਤੇ ਕਰਨਲ ਦੇ ਪਿਤਾ ਲਖਮੀਰ ਸਿੰਘ ਫੌਜ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸਨ ਅਤੇ ਹੌਲਦਾਰ ਵਜੋਂ ਸੇਵਾਮੁਕਤ ਹੋਏ ਸਨ। ਮਨਪ੍ਰੀਤ ਸਿੰਘ ਦੇ ਚਾਚਾ ਵੀ ਫੌਜ ਵਿੱਚ ਨੌਕਰੀ ਕਰ ਚੁੱਕੇ ਹਨ, ਇਸ ਤਰ੍ਹਾਂ ਕਰਨਲ ਮਨਪ੍ਰੀਤ ਨੂੰ ਦੇਸ਼ ਭਗਤੀ ਦੀ ਚੇਟਕ ਪਰਿਵਾਰ ਵਿੱਚੋਂ ਹੀ ਲੱਗੀ ਸੀ।

Last Updated : Sep 14, 2023, 2:32 PM IST

ABOUT THE AUTHOR

...view details