ਪੰਜਾਬ

punjab

ETV Bharat / state

ਕੀ 'ੴ' ਦੇ ਚਿੱਤਰ ਵਾਲੇ ਜਹਾਜ਼ ਵਿੱਚ ਸ਼ਰਾਬ ਅਤੇ ਮੀਟ ਦੀ ਵਰਤੋ ਹੋਵੇਗੀ? - ravinder singh tweet

ਖ਼ਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਟਵੀਟ ਕਰ ਸਵਾਲ ਕੀਤਾ ਕਿ ਕੀ 'ਇੱਕ ਓਂਕਾਰ' ਦੇ ਚਿੱਤਰ ਵਾਲੇ ਜਹਾਜ਼ ਵਿੱਚ ਸ਼ਰਾਬ ਅਤੇ ਮੀਟ ਵਰਤੇ ਜਾਣਗੇ?

ਫ਼ੋਟੋ

By

Published : Nov 3, 2019, 3:04 PM IST

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਏਅਰ ਇੰਡੀਆ ਨੇ ਆਪਣੇ ਇੱਕ ਜਹਾਜ਼ 'ਤੇ 'ਇੱਕ ਓਂਕਾਰ' ਦਾ ਚਿੱਤਰ ਬਣਾਇਆ ਹੈ ਜਿਸ ਦੀ ਸ਼ਰਧਾਲੂਆਂ ਵੱਲੋਂ ਵੱਡੇ ਪੱਧਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਜਿੱਥੇ ਇੱਕ ਪਾਸੇ ਇਸ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਉੱਥੇ ਹੀ ਖਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਨੇ ਟਵੀਟ ਕਰ ਸਵਾਲ ਕੀਤਾ ਹੈ ਕਿ ਕੀ 'ਇੱਕ ਓਂਕਾਰ' ਦੇ ਚਿੱਤਰ ਵਾਲੇ ਜਹਾਜ਼ ਵਿੱਚ ਸ਼ਰਾਬ ਅਤੇ ਮੀਟ ਵਰਤੇ ਜਾਣਗੇ?

ਇਹ ਵੀ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਮੌਕੇ ਮਿਊਜ਼ਿਕ ਇੰਡਸਟਰੀ ਦਾ ਅਹਿਮ ਉਪਰਾਲਾ

ਖ਼ਾਲਸਾ ਏਡ ਦੇ ਮੁਖੀ ਦੇ ਇਸ ਟਵੀਟ ਤੋਂ ਬਾਅਦ ਸਾਰੇ ਸਿੱਖ ਸ਼ਰਧਾਲੂ ਵੀ ਇਸ ਸਵਾਲ ਬਾਰੇ ਸੋਚਣ 'ਤੇ ਮਜਬੂਰ ਹੋ ਗਏ ਹਨ। ਜ਼ਿਕਰਯੋਗ ਹੈ ਕਿ ਖ਼ਾਲਸਾ ਏਡ ਇੱਕ ਸੰਸਥਾ ਹੈ ਜੋ ਦੁਨੀਆ ਭਰ ਵਿੱਚ ਸੇਵਾ ਕਰਦੀ ਹੈ।

ABOUT THE AUTHOR

...view details