ਚੰਡੀਗੜ੍ਹ:ਸ਼੍ਰੋਮਣੀ ਅਕਾਲੀ ਦਲ ਵੱਲੋਂ ਝੁੰਦਾ ਕਮੇਟੀ ਭੰਗ ਕਰਕੇ ਨਵੀਂ ਕੋਰ ਕਮੇਟੀ ਬਣਾਏ ਜਾਣ ਤੋਂ ਬਾਅਦ ਜਗਮੀਤ ਬਰਾੜ ਨੇ ਅਕਾਲੀ ਦਲ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ (Jagmeet Brar formed new core committee) ਹੈ ਅਤੇ ਆਪਣੀ ਇਕ ਵੱਖਰੀ ਕਮੇਟੀ ਬਣਾ ਲਈ ਹੈ। ਜਿਸਦੇ ਵਿਚ ਅਕਾਲੀ ਦਲ ਦੇ ਅੰਡਰ ਰੇਟਿਡ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਮੇਟੀ ਵਿਚ ਕੁੱਲ 12 ਮੈਂਬਰ ਹਨ ਅਤੇ ਇਸਨੂੰ ਕੁਆਰਡੀਨੇਟ ਯੂਨਿਟ ਪੇਨਲ ਦਾ ਨਾਂ ਦਿੱਤਾ ਗਿਆ ਹੈ।
ਇਸ ਦੌਰਾਨ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਜਗਮੀਤ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਦੇਸ਼ ਸਿਰਫ ਪਾਰਟੀ ਨੂੰ ਮਜ਼ਬੂਤ ਕਰਨਾ ਅਤੇ 2024 ਦੀਆਂ ਆਮ ਚੋਣਾਂ 'ਤੇ ਧਿਆਨ ਕੇਂਦ੍ਰਿਤ ਕਰਕੇ ਮੁੜ ਸੁਰਜੀਤੀ ਦਾ ਰੋਡਮੈਪ ਤਿਆਰ ਕਰਨਾ ਹੈ। ਇਸ ਸਵਾਲ ਦੇ ਜਵਾਬ ਵਿੱਚ ਕਿ ਕੀ ਉਹ ਸੁਖਬੀਰ ਬਾਦਲ ਨੂੰ ਪਾਰਟੀ ਪ੍ਰਧਾਨ ਮੰਨਦੇ ਹਨ।
ਕੌਰ ਕਮੇਟੀ ਚੋਂ ਬਾਹਰ ਕੱਢਣਾ ਗੈਰ-ਸੰਵਿਧਾਨਕ:-ਇਸ ਤੋਂ ਇਲਾਵਾ ਜਗਮੀਤ ਬਰਾੜ ਨੇ ਕਿਹਾ ਕਿ ਸੁਖਬੀਰ ਪ੍ਰਧਾਨ ਹਨ ਪਰ ਲੀਡਰਸ਼ਿਪ ਵੱਲੋਂ ਕਈ ਗੈਰ-ਸੰਵਿਧਾਨਕ ਫੈਸਲੇ ਲਏ ਗਏ ਹਨ, ਜਿਨ੍ਹਾਂ ਦਾ ਉਨ੍ਹਾਂ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਹ ਬਾਦਲ ਪਰਿਵਾਰ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ 'ਤੇ ਸਵਾਲ ਨਹੀਂ ਉਠਾ ਰਹੇ ਹਨ ਪਰ 55 ਸਾਲ ਤੋਂ ਇਸ ਪਰਿਵਾਰ ਦਾ ਦਬਦਬਾ ਰਿਹਾ ਹੈ।
ਇਸਦੇ ਨਾਲ ਹੀ ਜਗਮੀਤ ਬਰਾੜ ਨੇ ਖੁੱਲ੍ਹ ਕੇ ਬੀਬੀ ਜਗੀਰ ਕੌਰ ਦਾ ਸਮਰਥਨ ਕੀਤਾ ਹੈ। ਬਰਾੜ ਨੇ ਕਿਹਾ ਕਿ ਉਸ ਨੂੰ ਕੱਢਣਾ ਗੈਰ-ਸੰਵਿਧਾਨਕ ਹੈ। ਇਸ ਤੋਂ ਇਲਾਵਾ ਉਸ ਨਾਲ ਕੀਤਾ ਗਿਆ ਸਲੂਕ ਅਤੇ ਉਸ ਵਿਰੁੱਧ ਵਰਤੀ ਗਈ ਭਾਸ਼ਾ ਅਣਉਚਿਤ ਸੀ। ਇਕ ਪੰਜਾਬੀ ਗੀਤ ਦੀਆਂ ਸਤਰ੍ਹਾਂ ਦੀ ਵਰਤੋਂ ਬੀਬੀ ਜਗੀਰ ਕੌਰ ਲਈ ਕੀਤੀ ਗਈ ਸੀ, ਜਿਸ ਉੱਤੇ ਜਗਮੀਤ ਬਰਾੜ ਭੜਕਦੇ ਵਿਖਾਈ ਦਿੱਤੇ। ਉਨ੍ਹਾਂ ਨੇ ਅਕਾਲੀ ਦਲ ਦੇ ਮੀਡੀਆ ਸਲਾਹਕਾਰ ਹਰਚਰਨ ਬੈਂਸ ਦਾ ਵੀ ਸਮਰਥਨ ਕੀਤਾ, ਜੋ ਹੁਣ ਪਾਰਟੀ ਪ੍ਰਧਾਨ ਦੇ ਸਲਾਹਕਾਰ ਨਹੀਂ ਹਨ।