ਪੰਜਾਬ

punjab

ETV Bharat / state

ਕਾਲੀ ਦੀਵਾਲੀ ਮਨਾਉਣ ਦੀ ਬਜਾਏ ਮਸ਼ਾਲਾਂ ਬਾਲ ਕੇ ਚਾਨਣ ਵੰਡਣਗੇ ਕਿਸਾਨ - ਕਿਸਾਨ ਆਗੂ

12 ਨਵੰਬਰ ਵਿੱਚ ਕੀਤੇ ਫੈਸਲੇ 'ਚ ਕਿਸਾਨ ਆਗੂਆਂ ਨੇ ਕਾਲੀ-ਦੀਵਾਲੀ ਮਨਾਉਣ ਦੀ ਬਜਾਏ ਮਸ਼ਾਲਾਂ ਬਾਲ ਕੇ ਚਾਨਣ ਵੰਡਣ ਦਾ ਸੰਦੇਸ਼ ਦਿੱਤਾ ਹੈ।

ਕਾਲੀ ਦੀਵਾਲੀ ਮਨਾਉਣ ਦੀ ਬਜਾਏ ਮਸ਼ਾਲਾਂ ਬਾਲ ਕੇ ਚਾਨਣ ਵੰਡਣਗੇ ਕਿਸਾਨ
ਕਾਲੀ ਦੀਵਾਲੀ ਮਨਾਉਣ ਦੀ ਬਜਾਏ ਮਸ਼ਾਲਾਂ ਬਾਲ ਕੇ ਚਾਨਣ ਵੰਡਣਗੇ ਕਿਸਾਨ

By

Published : Nov 14, 2020, 11:19 AM IST

ਚੰਡੀਗੜ੍ਹ: ਦਿਵਾਲੀ ਵਾਲੇ ਦਿਨ ਵੀ ਪੰਜਾਬ ਦੇ ਕਿਸਾਨਾਂ ਦਾ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਜਾਰੀ ਹੈ। ਅਜਿਹੇ ‘ਚ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਮਸ਼ਾਲਾਂ ਬਾਲ ਕੇ ਮਨਾਉਣ ਦਾ ਸੱਦਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ 'ਚ ਲੱਗੇ ਕਿਸਾਨ-ਮੋਰਚਿਆਂ 'ਤੇ ਕਿਸਾਨ ਮਸ਼ਾਲਾਂ ਬਾਲ ਕੇ ਪਿੰਡਾਂ 'ਚ ਮਸ਼ਾਲ-ਮਾਰਚ ਕਰਦਿਆਂ ਚਾਨਣ ਵੰਡਣਗੇ।

ਇਸ ਦੌਰਾਨ ਉਨ੍ਹਾਂ ਸੰਦੇਸ਼ ਦਿੱਤਾ ਕਿ ਕਿਸਾਨੀ ਸਮੇਤ ਸਮੁੱਚੇ ਵਰਗਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਅਤੇ ਜਥੇਬੰਦਕ ਸੰਘਰਸ਼ਾਂ 'ਤੇ ਧਿਆਨ ਦਿੱਤਾ ਜਾਵੇ। 12 ਨਵੰਬਰ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਕਾਲੀ-ਦੀਵਾਲੀ ਦਾ ਨਹੀਂ, ਸਗੋਂ ਮਸ਼ਾਲਾਂ ਬਾਲ ਕੇ ਚਾਨਣ ਵੰਡਣ ਦਾ ਸੰਦੇਸ਼ ਦਿੱਤਾ ਗਿਆ ਹੈ।

ABOUT THE AUTHOR

...view details