ਪਾਕਿਸਤਾਨ ਨਾਲ ਕੋਈ ਵੀ ਰਿਸ਼ਤਾ ਨਾ ਰੱਖੇ ਭਾਰਤ: ਹਰਭਜਨ ਸਿੰਘ
ਚੰਡੀਗੜ੍ਹ: ਬੀਤੇ ਦਿਨੀਂ ਪੁਲਵਾਮਾ ਵਿੱਚ ਹੋਏ ਹਮਲੇ ਵਿੱਚ 40 ਸੀਆਰਪੀਐਫ਼ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਸੋਗ ਦਾ ਮਾਹੌਲ ਹੈ। ਜਿੱਥੇ ਦੁਨੀਆਂ ਭਰ ਦੇ ਸਿਆਸੀ ਆਗੂਆਂ ਤੇ ਹਸਤੀਆਂ ਵੱਲੋਂ ਇਸ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਕਈ ਇਸ ਦਰਦਨਾਕ ਹਮਲੇ ਲਈ ਪਾਕਿਸਤਾਨ ਦੀ ਵੀ ਨਿੰਦਾ ਕਰ ਰਹੇ ਹਨ।
ਫ਼ੋਟੋ।
ਪੁਲਵਾਮਾ ਹਮਲੇ ਸਬੰਧੀ ਕ੍ਰਿਕੇਟ ਖਿਡਾਰੀ ਹਰਭਜਨ ਸਿੰਘ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ ਹੈ। ਹਰਭਜਨ ਸਿੰਘ ਨੇ ਸੀਆਰਪੀਐਫ਼ ਦੇ ਜਵਾਨਾਂ ਦੀ ਸ਼ਹੀਦੀ 'ਤੇ ਦੁੱਖ ਪ੍ਰਗਟਾਉਂਦਿਆਂ ਪਾਕਿਸਤਾਨ ਵਿਰੁੱਧ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਹਰਭਜਨ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਕਿਸੇ ਲੀ ਤਰ੍ਹਾਂ ਦਾ ਰਿਸ਼ਤਾ ਨਹੀਂ ਰੱਖਣਾ ਚਾਹੀਦਾ। ਹਰਭਜਨ ਸਿੰਘ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਨਾਲ ਕ੍ਰਿਕਟ, ਹਾਕੀ ਜਾਂ ਹੋਰ ਕਿਸੇ ਵੀ ਖੇਡ ਮੁਕਾਬਲੇ ਵਿੱਚ ਨਹੀਂ ਖੇਡਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਭਾਰਤੀ ਹਾਂ ਬਾਅਦ ਵਿੱਚ ਕ੍ਰਿਕਟਰ।