ਪੰਜਾਬ

punjab

ETV Bharat / state

ਚੰਡੀਗੜ੍ਹ 'ਚ ਮੀਂਹ ਪੈਂਣ ਨਾਲ ਬਦਲਿਆ ਮੌਸਮ - ਪੰਜਾਬ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ

ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਿਆ ਹੈ, ਜਿੱਥੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਉੱਥੇ ਹੀ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਵਿੱਚ ਮੀਂਹ ਪੈਣ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ।

ਚੰਡੀਗੜ੍ਹ 'ਚ ਮੀਂਹ
ਚੰਡੀਗੜ੍ਹ 'ਚ ਮੀਂਹ

By

Published : Feb 29, 2020, 8:41 PM IST

ਚੰਡੀਗੜ੍ਹ: ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਿਆ ਹੈ। ਇੱਕ ਪਾਸੇ ਜਿੱਥੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਉੱਥੇ ਹੀ ਸ਼ਨਿੱਚਰਵਾਰ ਨੂੰ ਚੰਡੀਗੜ੍ਹ ਵਿੱਚ ਮੀਂਹ ਪੈਣ ਨਾਲ ਤਾਪਮਾਨ ਵਿਚ ਵੀ ਗਿਰਾਵਟ ਦਰਜ ਕੀਤੀ ਗਈ।

ਵੀਡੀਓ

ਮਾਰਚ ਦੀ ਸ਼ੁਰੂਆਤ ਹੋਣ ਵਾਲੀ ਹੈ। ਇਸ ਦੇ ਨਾਲ ਹੀ ਮੌਸਮ ਵਿੱਚ ਵੀ ਤਬਦੀਲੀ ਦੇਖੀ ਜਾ ਰਹੀ ਹੈ। ਜਿੱਥੇ ਕਈ ਦਿਨਾਂ ਤੋਂ ਦੁਪਹਿਰ ਵੇਲੇ ਗਰਮੀ ਮਹਿਸੂਸ ਹੋ ਰਹੀ ਸੀ ਹੁਣ ਸ਼ਨਿੱਚਰਵਾਰ ਨੂੰ ਮੀਂਹ ਪੈਂਣ ਨਾਲ ਥੋੜੀ ਠੰਡ ਹੋਰ ਵੱਧ ਗਈ ਹੈ।

ਇਹ ਵੀ ਪੜੋ: ਦਿੱਲੀ: ਮੈਟਰੋ ਸਟੇਸ਼ਨ' ਤੇ ਲਗੇ 'ਦੇਸ਼ ਦੇ ਗੱਦਾਰਾਂ ਨੂੰ, ਗੋਲੀ ਮਾਰੋ...' ਦੇ ਨਾਅਰੇ, 6 ਨੌਜਵਾਨ ਗ੍ਰਿਫ਼ਤਾਰ

ਮੌਸਮ ਵਿਭਾਗ ਦੀ ਮੰਨੀਏ ਤਾਂ ਮੌਸਮ ਵਿੱਚ ਇਹ ਤਬਦੀਲੀ ਵੈਸਟਰਨ ਡਿਸਟਰਬੈਂਸ ਦੇ ਕਾਰਨ ਹੋ ਰਹੀ ਹੈ। ਜਿੱਥੇ ਪਹਾੜੀ ਇਲਾਕਿਆਂ ਵਿੱਚ ਜ਼ੋਰਦਾਰ ਬਰਫ਼ਬਾਰੀ ਹੋ ਰਹੀ ਹੈ, ਉੱਥੇ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵੱਧ ਰਹੀ ਹੈ। ਹਾਲਾਂਕਿ ਇਸ ਵਾਰੀ ਮੌਸਮ ਵਿਭਾਗ ਦਾ ਇਹ ਅਨੁਮਾਨ ਹੈ ਕਿ ਇਸ ਸਾਲ ਗਰਮੀ ਜ਼ਿਆਦਾ ਵਧੀ ਹੈ।

ABOUT THE AUTHOR

...view details