ਤਰਨਤਾਰਨ:ਪਹਿਲਾਂ ਮੁਹਾਲੀ ਇੰਟੈਲੀਜੈਂਸ ਉੱਤੇ ਆਰ ਪੀ ਜੀ ਅਟੈਕ (RPG Attack on Mohali Intelligence) ਹੋਇਆ ਜੋ ਕਿ ਸੂਬਾ ਸਰਕਾਰ ਲਈ ਇਕ ਵੱਡੀ ਚੁਣੌਤੀ ਸੀ ਅਤੇ ਹੁਣ ਜੋ ਤਰਨਤਾਰਨ ਵਿਚ ਹੋਇਆ ਉਹ ਥਾਣੇ ਉੱਤੇ ਹਮਲਾ ਹੋਇਆ ਜੋ ਕਿ ਪੁਲਿਸ ਦਾ ਮਨੋਬਲ ਡੇਗਣ ਦੀ ਸਭ ਤੋਂ ਵੱਡੀ ਕੋਸ਼ਿਸ਼ ਹੈ।
ਬਿਕਰਮ ਮਜੀਠੀਆ ਟਵੀਟ: ਅਕਾਲੀ ਆਗੂ ਬਿਕਰਮ ਮਜੀਠੀਆ (Akali leader Bikram Majithia) ਨੇ ਵੀ ਪੰਜਾਬ ਦੀ ਅਮਨ ਸ਼ਾਂਤੀ ਉੱਤੇ ਵੱਡਾ ਬਿਆਨ ਦਿਤਾ ਹੈ। ਉਹਨਾਂ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਸਾਡੇ ਸਰਹੱਦੀ ਸੂਬੇ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਹੈ। ਉਹਨਾਂ ਇਕ ਟਵੀਟ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਟੈਗ ਵੀ ਕੀਤਾ ਹੈ।