ਪੰਜਾਬ

punjab

By

Published : Dec 5, 2019, 2:05 PM IST

ETV Bharat / state

ਸਿਹਤ ਮੰਤਰੀ ਵੱਲੋਂ 96 ਨਸ਼ਾ ਛੁਡਾਊ ਕੇਂਦਰਾਂ ਨੂੰ ਕਾਰਨ ਦੱਸੋਂ ਨੋਟਿਸ ਕੀਤਾ ਜਾਰੀ

ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਨਸ਼ਾ ਛਡਾਊ ਕੇਦਰਾਂ 'ਚ ਬੂਪ੍ਰਿਨੋਰਫਿਨ -ਨਾਲੈਕਸੋਨ ਦੀ ਖ਼ਰੀਦ 'ਤੇ ਵਰਤੋਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ 96 ਨਸ਼ਾ ਛਡਾਊ ਕੇਂਦਰਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ।

Health Minister Balbir Singh Sidhu
ਫ਼ੋਟੋ

ਚੰਡੀਗੜ੍ਹ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਬੂਪ੍ਰਿਨੋਰਫਿਨ -ਨਾਲੈਕਸੋਨ ਦੀ ਖ਼ਰੀਦ ਅਤੇ ਵਰਤੋਂ ਦੀ ਨਿੱਜੀ ਤੌਰ 'ਤੇ ਜਾਂਚ ਕਰਨ ਤੇ ਜ਼ਿਲ੍ਹਿਆਂ ਦੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਨਿਰਦੇਸ਼ ਦਿੱਤੇ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ 3 ਮੈਂਬਰੀ ਕਮੇਟੀ ਬਣਾਉਣ ਲਈ ਹਦਾਇਤ ਕੀਤੀ। ਇਸ 'ਚ 1 ਸਿਵਲ ਸਰਜਨ ਸਮੇਤ ਵਿਭਾਗ ਦੇ 2 ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਐਸ.ਓ.ਪੀ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਸਾਰੇ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਦੀ ਨਿੱਜੀ ਤੌਰ 'ਤੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਉਨ੍ਹਾਂ ਦੱਸਿਆ ਕਿ ਲਾਇਸੈਂਸ ਨਿਯਮਾਂ 2011 ਦੇ ਅਨੁਸਾਰ ਹਰ ਨਿੱਜੀ ਨਸ਼ਾ ਛਡਾਊ ਕੇਂਦਰ ਲਈ ਸਮੇਂ ਸਮੇਂ ਸਿਰ ਜਾਰੀ ਹੋਏ ਸਰਕਾਰੀ ਨਿਰਦੇਸ਼ਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ। ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਸ਼ਤ-ਪ੍ਰਤੀਸ਼ਤ ਪਾਰਦਰਸ਼ਤਾ ਲਿਆਉਣ ਲਈ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਨੂੰ ਆਪਣੇ ਦਸਤਾਵੇਜ਼ ਦਸਤੀ ਤੌਰ ਅਤੇ ਆਨਲਾਈਨ ਜਮ੍ਹਾਂ ਕਰਵਾਉਣ ਐਫ.ਡੀ.ਏ ਅਤੇ ਜ਼ਿਲ੍ਹਾਂ ਅਥਾਰਟੀ ਨੂੰ ਜਮ੍ਹਾਂ ਕਰਵਾਉਣਾ ਵੀ ਲਾਜ਼ਮੀ ਹੈ।

ਉਨ੍ਹਾਂ ਕਿਹਾ ਕਿ ਹਾਲ ਹੀ ਐਫਡੀਏ (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਵੱਲੋਂ ਜਮ੍ਹਾਂ ਕੀਤੇ ਅੰਕੜਿਆਂ ਦੀ ਕਰਾਂਸ ਚੈਕਿੰਗ ਕੀਤੀ ਗਈ, ਜਿੱਥੇ ਅੰਕੜਿਆਂ ਵਿੱਚ ਅੰਤਰ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ 96 ਨਸ਼ਾ ਛੁਡਾਊ ਕੇਂਦਰਾਂ ਨੂੰ ਕਾਰਨ ਦੱਸੋਂ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਉਪਰੰਤ ਗ਼ਲਤੀ ਕਰਨ ਵਾਲੇ ਕੇਂਦਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਰਕਾਰ ਨੇ 26 ਅਕਤੂਬਰ, 2019 ਨੂੰ ਓ.ਓ.ਏ.ਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਇਸ ਦੇ ਨਾਲ ਹੀ ਕੇਂਦਰੀ ਰਜਿਸਟਰੀ ਸਾੱਫਟਵੇਅਰ ਸਿਸਟਮ ਜੋ ਇੱਕ ਆਨਲਾਈਨ ਪੋਰਟਲ ਹੈ ਉਸ ਨੂੰ ਵੀ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਨਸ਼ਾ ਛਡਾਉਣ ਲਈ ਦਵਾਈ ਲੈਣ ਵਾਲੇ ਹਰੇਕ ਮਰੀਜ਼ ਨੂੰ ਇਸ ਆਨਲਾਈਨ ਪੋਰਟਲ ਵਿੱਚ ਰਜਿਸਟਰ ਕਰਵਾਉਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ: ਸ਼ੁਰੂ ਹੁੰਦੇ ਹੀ ਲੁੱਟ ਦਾ ਜ਼ਰੀਆ ਬਣੀ ਫਾਸਟੈਗ ਸੇਵਾ, ਘਰ 'ਚ ਖੜੀ ਗੱਡੀ ਦੇ ਕੱਟੇ ਪੈਸੇ

ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਹਰ ਮਰੀਜ਼ ਨੂੰ ਇਸ ਪ੍ਰਣਾਲੀ ਵਿੱਚ ਦਾਖਲ ਕਰਨ ਨੂੰ ਵੀ ਯਕੀਨੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹਰੇਕ ਸੈਂਟਰ ਨੂੰ ਡਾਕਟਰ ਅਤੇ ਸਹਾਇਤਾ ਲਈ ਯੂਜ਼ਰ-ਆਈ ਡੀ ਅਤੇ ਪਾਸਵਰਡ ਦਿੱਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਬੁਪ੍ਰੇਨੋਰਫਿਨ-ਨੈਲੈਕਸੋਨ ਦੀ ਵਰਤੋਂ ਵਿਸ਼ਵ ਪੱਧਰ ਤੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਕੀਤੀ ਜਾਂਦੀ ਹੈ ਜੋ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਪ੍ਰਮਾਣਿਤ ਹੈ।

ABOUT THE AUTHOR

...view details