ਚੰਡੀਗੜ੍ਹ ਡੈਸਕ :ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰ ਮਾਇੰਡ ਗੋਲਡੀ ਬਰਾੜ ਵੱਲੋਂ ਸਿੱਧੂ ਦੇ ਕਤਲ ਨੂੰ ਕਬੂਲਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਵਿੱਚ ਰਹਿਣ ਵਾਲੇ ਗੈਂਗਸਟਰ ਗੋਲਡੀ ਬਰਾੜ ਵੱਲੋਂ ਸੋਮਵਾਰ ਨੂੰ ਗਾਇਕ ਸਿੱਧੂਮੂਸੇ ਵਾਲਾ ਨੂੰ ਮਾਰਨ ਦੀ ਗੱਲ ਮੰਨੀ ਗਈ ਹੈ। ਇਸ ਤੋਂ ਇਲਾਵਾ ਉਸਨੇ ਇਸ ਅਪਰਾਧ ਪਿੱਛੇ ਆਪਣੇ ਮਕਸਦ ਦਾ ਵੀ ਖੁਲਾਸਾ ਕੀਤਾ ਹੈ। ਦਰਅਸਲ 28 ਸਾਲ ਦੇ ਪੰਜਾਬੀ ਗਾਇਕ ਅਤੇ ਕਾਂਗਰਸ ਪਾਰਟੀ ਦੇ ਆਗੂ ਦਾ ਪਿਛਲੇ ਸਾਲ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।
ਇਸ ਲਈ ਮਾਰਿਆ ਮੂਸੇਵਾਲਾ :ਹਾਲਾਂਕਿ ਇਹ ਨਹੀਂ ਪਤਾ ਕਿ ਗੋਲਡੀ ਬਰਾੜ ਅਸਲ ਵਿੱਚ ਕਿੱਥੇ ਰਹਿੰਦਾ ਹੈ, ਪਰ ਗੋਲਡੀ ਬਰਾੜ ਕੈਨੇਡਾ ਵਿੱਚ ਹੀ ਲੁਕਿਆ ਦੱਸਿਆ ਜਾਂਦਾ ਹੈ। ਉਸਦਾ ਕਹਿਣਾ ਹੈ ਕਿ ਉਸਨੇ ਨਿੱਜੀ ਕਾਰਣਾਂ ਕਰਕੇ ਮੂਸੇਵਾਲਾ ਦੀ ਹੱਤਿਆ ਕੀਤੀ ਅਤੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਵੀ ਉਸਦੀ ਹਿੱਟ ਲਿਸਟ ਵਿੱਚ ਅਗਲੇ ਨੰਬਰ 'ਤੇ ਹੈ। ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਇਸੇ ਸਾਲ ਮਈ ਮਹੀਨੇ ਵਿੱਚ ਬਰਾੜ ਨੂੰ ਦੇਸ਼ ਦੇ ਸਿਖਰਲੇ 25 ਲੋੜੀਂਦੇ ਅਪਰਾਧੀਆਂ ਦੀ ਸੂਚੀ ਵਿੱਚ ਜੋੜਿਆ ਸੀ। ਬਰਾੜ ਨੇ ਕਿਹਾ ਹੈ ਕਿ ਹਾਂ ਮੈਂ ਸਿੱਧੂਮੂਸੇ ਵਾਲਾ ਨੂੰ ਮਾਰਿਆ ਸੀ। ਸਿੱਧੂ ਦੇ ਕਤਲ ਪਿੱਛੇ ਨਿੱਜੀ ਕਾਰਨ। ਇਹ ਇੱਕ ਗਰੁੱਪ ਵਿੱਚ ਕੀਤਾ ਜਾਣ ਵਾਲਾ ਕੰਮ ਸੀ। ਇਕ ਮੀਡੀਆ ਰਿਪੋਰਟ ਵਿੱਚ ਇਸਦਾ ਜਿਕਰ ਕੀਤਾ ਗਿਆ ਹੈ। ਇਸ ਵਿੱਚ ਬਰਾੜ ਨੇ ਕਿਹਾ ਕਿ ਸਿੱਧੂ ਨੇ ਬੇਲੋੜੀ ਤਾਕਤ ਦਾ ਆਨੰਦ ਲਿਆ ਹੈ ਅਤੇ ਇਸੇ ਦਾ ਉਸਨੂੰ ਸਬਕ ਸਿਖਾਇਆ ਗਿਆ ਹੈ।