ਚੰਡੀਗੜ੍ਹ: ਪੰਜਾਬ ਸਰਕਾਰ ਨੇ ਲੋਕਾਂ ਨੂੰ ਮੁੜ ਬਿਜਲੀ ਦਾ ਝਟਕਾ ਦੇ ਦਿੱਤਾ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਬਿਜਲੀ ਵਿਭਾਗ ਨੇ 5 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ
ਪੰਜਾਬ ਵਿੱਚ ਮੁੜ ਮਹਿੰਗੀ ਹੋਈ ਬਿਜਲੀ
ਪੰਜਾਬ ਵਿੱਚ ਬਿਜਲੀ ਮੁੜ ਮਹਿੰਗੀ ਹੋ ਗਈ ਹੈ। ਬਿਜਲੀ ਵਿਭਾਗ ਨੇ 5 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ। ਇਹ ਵਾਧਾ ਫਿਊਲ ਕੋਸਟ ਐਡਜਸਟਮੈਂਟ ਸਰਚਾਰਜ ਦੇ ਨਾਂਅ ਉੱਤੇ ਕੀਤਾ ਗਿਆ ਹੈ।
ਪੰਜਾਬ ਵਿੱਚ ਮੁੜ ਮਹਿੰਗੀ ਹੋਈ ਬਿਜਲੀ
ਦਰਅਸਲ ਇਹ ਵਾਧਾ ਫਿਊਲ ਕੋਸਟ ਐਡਜਸਟਮੈਂਟ ਸਰਚਾਰਜ ਦੇ ਨਾਂਅ ਉੱਤੇ ਕੀਤਾ ਗਿਆ ਹੈ। ਅਜਿਹੀ ਜਾਣਕਾਰੀ ਹੈ ਕਿ ਪਹਿਲਾਂ ਭਰੇ ਜਾ ਚੁੱਕੇ ਬਿੱਲਾਂ ਉੱਤੇ ਵੀ ਸਰਚਾਰਜ ਭਰਨਾ ਪਵੇਗਾ ਜਿਸ ਦੌਰਾਨ 1 ਅਪ੍ਰੈਲ ਤੋਂ 30 ਜੂਨ 2019 ਤੱਕ ਦੇ ਸਮੇਂ ਲਈ ਮੀਟਰਡ ਵਰਗ ਲਈ 5 ਪੈਸੇ ਪ੍ਰਤੀ ਯੂਨਿਟ ਦੀ ਦਰ ਨਾਲ ਪਿਛਲੇ ਬਕਾਏ 1 ਅਕਤੂਬਰ ਤੋਂ 31 ਦਸੰਬਰ 2019 ਤਕ ਦੇ ਸਮੇਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ ਵਸੂਲੇ ਜਾਣਗੇ।
ਗ਼ੈਰ ਮੀਟਰਡ ਵਰਗ ਲਈ ਇਹ ਦਰ 3.18 ਰੁਪਏ ਪ੍ਰਤੀ ਕਿਲੋਵਾਟ ਜਾਂ 2.38 ਰੁਪਏ ਪ੍ਰਤੀ ਘੰਟਾ ਪਾਵਰ ਜਾਂ 5 ਪੈਸੇ ਪ੍ਰਤੀ ਯੂਨਿਟ ਹੋਵੇਗੀ।