ਉਮੀਦਵਾਰਾਂ ਦੇ ਖ਼ਰਚੇ 'ਤੇ ਚੋਣ ਕਮਿਸ਼ਨਰ ਦੀ ਰਹੇਗੀ ਤਿੱਖੀ ਨਜ਼ਰ - CAPTAIN AMRINDER SINGH
ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਕਰ ਰਹੀਆਂ ਹਨ। ਚੋਣ ਪ੍ਰਚਾਰ ਦੇ ਦੌਰਾਨ ਸਿਆਸੀ ਪਾਰਟੀਆਂ ਲੱਖਾਂ ਰੁਪਏ ਖ਼ਰਚ ਕਰਦੀਆਂ ਹਨ। ਲੋਕ ਸਭਾ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਇਸ ਵਾਰ ਪ੍ਰਚਾਰ ਕਰਨ ਲਈ ਬੇਹਦ ਸਾਵਧਾਨੀ ਵਰਤਣੀ ਪਵੇਗੀ ਕਿਉਂਕਿ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੇ ਦੌਰਾਨ ਕੀਤੇ ਜਾਣ ਵਾਲੇ ਖ਼ਰਚੇ ਉੱਤੇ ਚੋਣ ਕਮਿਸ਼ਨ ਵਿਭਾਗ ਦੀ ਤਿੱਖੀ ਨਜ਼ਰ ਹੈ। ਹਾਲ ਹੀ ਵਿੱਚ ਚੋਣ ਕਮਿਸ਼ਨਰ ਨੇ ਇਸ ਨਾਲ ਸਬੰਧਤ ਆਦੇਸ਼ ਜਾਰੀ ਕੀਤੇ ਹਨ।
ਚੰਡੀਗੜ੍ਹ : ਚੋਣ ਪ੍ਰਚਾਰ ਦੇ ਖ਼ਰਚੇ ਨਾਲ ਸਬੰਧਤ ਚੋਣ ਕਮਿਸ਼ਨ ਵੱਲੋ ਹਦਾਇਤਾ ਜਾਰੀ ਇਸ ਵਿੱਚ ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ ਚੋਣ ਲੜਨ ਵਾਲੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੌਰਾਨ ਕੀਤੇ ਜਾਣ ਵਾਲੇ ਖਰਚ ਦੀ ਸਹੀ ਨਿਗਰਾਨੀ ਨੂੰ ਯਕੀਨੀ ਅਤੇ ਸੁਵਿਧਾਜਨਕ ਬਨਾਉਣ ਲਈ ਵੱਖਰਾ ਖਾਤਾ ਲਾਜ਼ਮੀ ਹੈ। ਇਹ ਖ਼ਾਤਾ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਮਿਤੀ ਤੋਂ ਇੱਕ ਦਿਨ ਪਹਿਲਾਂ ਖੋਲਣਾ ਜ਼ਰੂਰੀ ਹੈ।ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਰਿਟਰਨਿੰਗ ਅਫ਼ਸਰ ਨੂੰ ਖੁਲਵਾਏੇ ਗਏ ਖਾਤੇ ਦਾ ਨੰਬਰ ਲਿੱਖਤੀ ਰੂਪ ਵਿੱਚ ਦੇਣਾ ਲਾਜ਼ਮੀ ਹੋਵੇਗਾ।
ਦੱਸਣਯੋਗ ਹੈ ਕਿਹੀ ਉਮੀਂਦਵਾਰ ਅਪਣਾ ਖ਼ਾਤਾ ਕਿਸੇ ਵੀ ਬੈਂਕ ਅਤੇ ਡਾਕਖ਼ਾਨੇ ਵਿੱਚ ਖੁੱਲਵਾ ਸਕਦਾ ਹੈ। ਉਸ ਨੂੰ ਆਪਣੇ ਇਸ ਖ਼ਾਤੇ ਤੋਂ ਹੀ ਚੋਣਾ ਪ੍ਰਚਾਰ ਸਮੇਂ ਕੀਤੇ ਗਏ ਖ਼ਰਚੇ ਦਾ ਵੇਰਵਾ ਦੇਣਾ ਲਾਜ਼ਮੀ ਹੈ। ਜੇਕਰ ਇਸ ਦੀ ਪਾਲਣਾ ਨਹੀ ਕਰਦਾ ਤਾਂ ਰਿਟਰਨਿੰਗ ਅਫ਼ਸਰ ਕਮਿਸ਼ਨ ਸਾਰੇ ਉਮੀਦਵਾਰਾਂ ਨੂੰ ਨੋਟਿਸ ਜਾਰੀ ਸਕਦਾ ਹੈ
ਭਾਰਤੀ ਚੋਣ ਕਮਿਸ਼ਨ ਵੱਲੋਂ ਹਦਾਇਤ ਨੰਬਰ 761 ਸਾਲ 2011 ਰਾਹੀਂ ਇਹ ਸਪੱਸ਼ਟ ਕਰ ਦਿੱਤਾ ਕਿ ਚੋਣ ਪ੍ਰਚਾਰ ਤੇ ਖਰਚ ਹੋਈ ਰਾਸ਼ੀ ਦੀ ਅਦਾਇਗੀ ਚੋਣ ਖਰਚਿਆਂ ਲਈ ਖੋਲੇ ਗਏ ਖਾਤੇ ਵਿੱਚੋਂ ਅਕਾਊਂਟ ਪੇਅ ਚੈੱਕ ਰਾਹੀਂ ਕੀਤੀ
ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਨੇ ਪਾਰਦਰਸ਼ਤਾ ਅਤੇ ਜਵਾਬ ਦੇਹੀ ਨੂੰ ਯਕੀਨੀ ਬਣਾਉਣ ਲਈ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਦਾਨ ਜਾਂ ਕਰਜ਼ ਉਮੀਦਵਾਰ ਵੱਲੋਂ ਨਕਦੀ ਰੂਪ ਵਿੱਚ ਨਹੀਂ ਲਿਆ ਜਾਵੇਗਾ। ਚੋਣ ਅਮਲ ਦੌਰਾਨ 10 ਹਜ਼ਾਰ ਜਾਂ ਇਸ ਤੋਂ ਵੱਧ ਦੀ ਰਕਮ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਤੋਂ ਦਾਨ ਜਾਂ ਕਰਜ਼ ਦੇ ਤੌਰ ਤੇ ਨਕਦ ਨਹੀਂ ਲਵੇਗਾ ਸਗੋਂ ਅਕਾਊਂਟ ਪੇਅ ਚੈੱਕ ਜਾਂ ਡਰਾਫਟ ਰਾਹੀਂ ਹੀ ਲੈ ਸਕਦਾ ਹੈ।