ਪੰਜਾਬ

punjab

ETV Bharat / state

ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਪੁਲਿਸ ਮੁਖੀ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਨਵੇਂ ਡੀਜੀਪੀ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਨਵੇਂ ਪੁਲਿਸ ਮੁਖੀ ਵਜੋਂ ਆਈਪੀਐੱਸ ਦਿਨਕਰ ਗੁਪਤਾ ਦੇ ਨਾਂਅ 'ਤੇ ਮੁਹਰ ਲਗਾ ਦਿੱਤੀ ਹੈ। ਯੂਪੀਐੱਸਸੀ ਵੱਲੋਂ ਭੇਜੇ ਗਏ ਪੈਨਲ 'ਚ ਦਿਨਕਰ ਗੁਪਤਾ ਸਭ ਤੋਂ ਸੀਨੀਅਰ ਹਨ ਅਤੇ 1987 ਬੈਚ ਦੇ ਆਈਪੀਐੱਸ ਅਧਿਕਾਰੀ ਵੀ ਹਨ।

ਦਿਨਕਰ ਗੁਪਤਾ ਬਣੇ ਪੰਜਾਬ ਦੇ ਨਵੇਂ ਪੁਲਿਸ ਮੁਖੀ

By

Published : Feb 7, 2019, 3:25 PM IST

ਦਿਨਕਰ ਗੁਪਤਾ ਹੁਣ ਡੀਜੀਪੀ ਸੁਰੇਸ਼ ਅਰੋੜਾ ਦੀ ਜਗ੍ਹਾ ਲੈਣਗੇ। ਇਸ ਸਮੇਂ ਉਹ ਇੰਟੈਲੀਜੈਂਸ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਯੂਪੀਐੱਸਸੀ ਨੇ ਸੂਬਾ ਸਰਕਾਰ ਨੂੰ ਤਿੰਨ ਆਈਪੀਐੱਸ ਅਧਿਕਾਰੀਆਂ ਦਾ ਪੈਨਲ ਭੇਜਿਆ ਸੀ ਜਿਸ ਵਿੱਚ 1987 ਬੈਚ ਦੇ ਪੁਲਿਸ ਅਧਿਕਾਰੀ ਦਿਨਕਰ ਗੁਪਤਾ, ਮਿਥਲੇਸ਼ ਕੁਮਾਰ ਤਿਵਾੜੀ ਤੇ ਵਿਰੇਸ਼ ਕੁਮਾਰ ਭਾਵੜਾ ਦੇ ਨਾਂਅ ਸ਼ਾਮਲ ਸਨ।

ਦੱਸਣਯੋਗ ਹੈ ਕਿ ਦਿਨਕਰ ਗੁਪਤਾ ਅੱਤਵਾਦ ਦੌਰਾਨ ਜਲੰਧਰ, ਹੁਸ਼ਿਆਰਪੁਰ ਅਤੇ ਲੁਧਿਆਣਾ 'ਚ ਐੱਸਐੱਸਪੀ ਵੀ ਰਹਿ ਚੁੱਕੇ ਹਨ। ਮੁੱਖ ਮੰਤਰੀ ਨੇ ਦਿਨਕਰ ਗੁਪਤਾ ਨੂੰ ਪੰਜਾਬ ਦੇ ਨਵੇਂ ਪੁਲਿਸ ਮੁਖੀ ਬਨਣ 'ਤੇ ਵਧਾਈ ਦਿੱਤੀ ਹੈ। ਇਹ ਵੀ ਚਰਚਾ ਹੈ ਕਿ ਡੀਜੀਪੀ ਗੁਪਤਾ ਦੀ ਚੋਣ ਕਈ ਸੀਨੀਅਰ ਅਫ਼ਸਰਾਂ ਨੂੰ ਲਾਂਭੇ ਰੱਖ ਕੇ ਹੋਈ ਹੈ।

ਮੁਹੰਮਦ ਮੁਸਤਫ਼ਾ ਨੇ ਚੁੱਕੇ ਸਵਾਲ

ਯੂਪੀਐੱਸਸੀ ਵੱਲੋਂ ਭੇਜੇ ਗਏ ਪੈਨਲ 'ਚ ਪਹਿਲਾਂ ਮੁਸਤਫ਼ਾ ਦਾ ਨਾਂਅ ਸੀ ਪਰ ਬਾਅਦ ਵਿੱਚ ਉਸ ਦਾ ਨਾਂਅ ਹਟਾ ਦਿੱਤਾ ਗਿਆ। ਇਸ ਤੇ ਉਨ੍ਹਾਂ ਨਾਰਾਜ਼ਗੀ ਪ੍ਰਗਟਾਈ ਹੈ।

ਮੁਹੰਮਦ ਮੁਸਤਫ਼ਾ ਨੇ ਦਿਨਕਰ ਗੁਪਤਾ ਦੇ ਡੀਜੀਪੀ ਚੁਣੇ ਜਾਣ 'ਤੇ ਸਵਾਲ ਚੁੱਕੇ ਹਨ ਅਤੇ ਸੁਪਰੀਮ ਕੋਰਟ ਜਾਣ ਦੀ ਵੀ ਚੇਤਾਵਨੀ ਦਿੱਤੀ ਹੈ। ਮੁਸਤਫ਼ਾ ਦਾ ਕਹਿਣਾ ਹੈ ਕਿ ਡੀਜੀਪੀ ਦੀ ਚੋਣ ਸਪੁਰੀਮ ਕੋਰਟ ਦੇ ਨਿਯਮਾਂ ਮੁਤਾਬਕ ਨਹੀਂ ਹੋਈ ਹੈ।

ABOUT THE AUTHOR

...view details