ਚੰਡੀਗੜ੍ਹ: ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 86 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2805 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 518 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 55 ਲੋਕਾਂ ਦੀ ਮੌਤ ਹੋਈ ਹੈ।
ਇਨ੍ਹਾਂ 86 ਨਵੇਂ ਮਾਮਲਿਆਂ ਵਿੱਚੋਂ 11 ਲੁਧਿਆਣਾ, 13 ਅੰਮ੍ਰਿਤਸਰ, 3 ਪਟਿਆਲਾ, 3 ਫ਼ਤਿਹਗੜ੍ਹ ਸਾਹਿਬ, 1 ਜਲੰਧਰ, 4 ਸੰਗਰੂਰ, 19 ਪਠਾਨਕੋਟ, 13 ਫ਼ਰੀਦਕੋਟ, 13 ਗੁਰਦਾਸਪੁਰ, 1 ਬਰਨਾਲਾ, 1 ਐਸਬੀਐਸ ਨਗਰ, 1 ਕਪੂਰਥਲਾ ਅਤੇ 3 ਮਾਮਲੇ ਮੋਹਾਲੀ ਤੋਂ ਸਾਹਮਣੇ ਆਏ ਹਨ।