ਚੰਡੀਗੜ੍ਹ :ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਹੀ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਤੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕਰਦਿਆਂ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ‘‘ਕੱਲ੍ਹ ਮਿਤੀ 10 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ ਵੱਖ ਵੱਖ ਮਹਿਕਮਿਆਂ ਦੇ 596 ਮੁੰਡੇ- ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਵੰਡੇ ਜਾਣਗੇ..ਆਉਣ ਵਾਲੇ ਦਿਨਾਂ ਚ ਹਜ਼ਾਰਾਂ ਨੌਕਰੀਆਂ ਪੰਜਾਬੀਆਂ ਦੇ ਬੂਹੇ ਉਤੇ ਦਸਤਕ ਨੂੰ ਤਿਆਰ ਨੇ..ਉਹਨਾਂ ਕਿਹਾ ਆਕੀ ਆਉਣ ਵਾਲੇ ਦਿਨਾਂ ਵਿੱਚ ਹਜ਼ਾਰਾਂ ਨੌਕਰੀਆਂ ਪੰਜਾਬੀਆਂ ਦੇ ਬੂਹੇ ’ਤੇ ਦਸਤਕ ਲਈ ਤਿਆਰ ਨੇ...ਅਹਿਸਾਨ ਨਹੀਂ ਫਰਜ਼ ਹੈ”।
ਨੌਕਰੀਆਂ ਦੇਣ ਦੀ ਗਾਰੰਟੀ ਪੂਰੀ:ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਗਾਰੰਟੀ ਪੂਰੀ ਕਰਨ ਦੇ ਸਫ਼ਰ ਨੂੰ ਜਾਰੀ ਰੱਖਦੇ ਹੋਏ ਆਪਣੀ ਸਰਕਾਰ ਦੇ ਮਹਿਜ਼ 18 ਮਹੀਨਿਆਂ ਵਿੱਚ 37100 ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਹਨ ਸਨ। ਹੁਣ ਇੱਕ ਵਾਰ ਫਿਰ ਤੋਂ 10 ਨਵੰਬਰ ਦੇ ਦਿਨ 596 ਪਰਿਵਾਰਾਂ ਦੇ ਘਰ ਰੁਜ਼ਗਾਰ ਮੁਹਈਆ ਕਰਵਾਇਆ ਜਾਵੇਗਾ। ਇਥੇ ਇਹ ਵੀ ਦੱਸਣਯੋਗ ਹੈ ਕਿ ਹਰ ਵਾਰ ਦੀ ਤਰ੍ਹਾਂ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਹੌਸਲਾ ਅਫ਼ਜ਼ਾਈ ਕਰਦਿਆਂ, ਜਿੱਥੇ ਉਹਨਾਂ ਦਾ ਸਵਾਗਤ ਕੀਤਾ। ਉਥੇ ਹੀ ਆਉਣ ਵਾਲੇ ਸਮੇਂ 'ਚ ਵੱਧ ਮਿਹਨਤ ਕਰਕੇ ਅੱਗੇ ਵਧਣ ਲਈ ਬਚਨ ਵੀ ਲਿਆ।
- School Bus Accident: ਬੱਚਿਆਂ ਨਾਲ ਭਰੀ ਸਕੂਲੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਮੁਸ਼ਕਲ ਨਾਲ ਬਚੀ ਬੱਚਿਆਂ ਦੀ ਜਾਨ, ਬੱਸ ਚਾਲਕ 'ਤੇ ਲਾਪਰਵਾਹੀ ਦਾ ਇਲਜ਼ਾਮ
- Song Zameen Da Rolla Controversy: ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰਿਆ ਗਾਇਕ ਕੇਐੱਸ ਮੱਖਣ ਦਾ ਇਹ ਗੀਤ, ਜਾਣੋ ਪੂਰਾ ਮਾਮਲਾ
- Woman Escaped From Custody: ਪੋਕਸੋ ਐਕਟ ਤਹਿਤ ਜੇਲ੍ਹ ਬੰਦ ਮਹਿਲਾ ਪੁਲਿਸ ਹਿਰਾਸਤ 'ਚੋਂ ਹੋਈ ਫ਼ਰਾਰ, ਪੁਲਿਸ ਨੂੰ ਪਈਆਂ ਭਾਜੜਾਂ