ਚੰਡੀਗੜ੍ਹ ਡੈਸਕ: ਭਲਕੇ ਵਿਗਿਆਨ ਅਤੇ ਪੁਲਾੜ ਦੀ ਦੁਨੀਆਂ ਵਿੱਚ ਭਾਰਤ ਇੱਕ ਹੋਰ ਮੀਲ ਪੱਥਰ ਲਾਉਣ ਜਾ ਰਿਹਾ। ਦਰਅਸਲ ਭਲਕੇ ਮਿਸ਼ਨ ਚੰਦਰਯਾਨ-3 ਦੀ ਲਾਂਚਿੰਗ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਯਾਨਿ ਕਿ ਇਸਰੋ ਵੱਲੋਂ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦੁਪਹਿਰ 2:35 ਵਜੇ ਕੀਤੀ ਜਾਵੇਗੀ। ਇਸ ਇਤਿਹਾਸਿਕ ਲਾਂਚਿੰਗ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਵਾਲਿਆਂ ਵਿੱਚ ਪੰਜਾਬ ਦੇ ਵਿਦਿਆਰਥੀ ਵੀ ਸ਼ਾਮਿਲ ਹੋਣ ਜਾ ਰਹੇ ਨੇ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।
Chandrayaan 3 Launch News: ਚੰਦਰਯਾਨ ਦੀ ਲਾਂਚਿੰਗ ਦੇਖਣਗੇ ਪੰਜਾਬ ਦੇ ਵਿਦਿਆਰਥੀ, ਜਾਣੋ ਕਿਵੇਂ
ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ ਵੱਲੋਂ ਮਿਸ਼ਨ ਚੰਦਰਯਾਨ-3, 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਦੁਪਹਿਰ 2:35 ਵਜੇ ਲਾਂਚ ਕੀਤਾ ਜਾਵੇਗਾ। ਇਸ ਲਾਂਚ ਨੂੰ ਵੇਖਣ ਲਈ ਪੰਜਾਬ ਦੇ ਵੀ 40 ਵਿਦਿਆਰਥੀ ਰਵਾਨਾ ਹੋਏ ਨੇ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਹਰਜੋਤ ਬੈਂਸ ਨੇ ਕੀਤਾ ਟਵੀਟ: ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਸਾਂਝਾ ਕਰਦਿਆਂ ਲਿਖਿਆ ਹੈ ਕਿ,' ਮਾਣਯੋਗ ਮੁੱਖ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਕਲਪਨਾ @ਭਗਵੰਤ ਮਾਨ। ਸਕੂਲ ਆਫ ਐਮੀਨੈਂਸ (SOE) ਦੇ ਵਿਦਿਆਰਥੀਆਂ ਲਈ ਵਧੀਆ ਸਿੱਖਣ ਦਾ ਤਜਰਬਾ ਪ੍ਰਦਾਨ ਕਰਨ ਲਈ । ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ SOE ਦੇ 40 ਵਿਦਿਆਰਥੀ # ਚੰਦਰਯਾਨ3 ਦੇ ਲਾਂਚ ਨੂੰ ਦੇਖਣ ਲਈ ਸ਼੍ਰੀਹਰੀਕੋਟਾ ਲਈ ਰਵਾਨਾ ਹੋ ਰਹੇ ਹਨ। ਇਸ 3 ਦਿਨ ਦੀ ਯਾਤਰਾ 'ਤੇ, ਉਹ ਸ਼੍ਰੀਹਰੀਕੋਟਾ ਦੀ ਪੂਰੀ ਸੁਵਿਧਾ ਵੀ ਦੇਖਣਗੇ ਅਤੇ ਪੁਲਾੜ ਤਕਨਾਲੋਜੀ ਵਿੱਚ ਭਾਰਤ ਦੀ ਤਰੱਕੀ ਬਾਰੇ ਜਾਨਣਗੇ,'।
- ਲੁਧਿਆਣਾ ਵਿੱਚ ਸਤਲੁਜ ਦਰਿਆ ਤੇ ਬੁੱਢੇ ਨਾਲੇ ਦਾ ਕਹਿਰ, 3 ਪੁਲ਼ ਟੁੱਟੇ, ਲੋਕਾਂ ਦੇ ਘਰਾਂ 'ਚ ਵੜਿਆ ਪਾਣੀ
- Weather Update: ਹੜ੍ਹ ਪ੍ਰਭਾਵਿਤ ਰਾਜਾਂ 'ਚ ਘਟੇਗੀ ਬਰਸਾਤ ! ਜਾਣੋ, IMD ਵੱਲੋਂ ਕੀ ਹੈ ਮੀਂਹ ਨੂੰ ਲੈ ਕੇ ਭਵਿੱਖਬਾਣੀ
- ਹੜ੍ਹਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਬਿਮਾਰੀਆਂ ਵੱਧਣ ਦਾ ਖਦਸ਼ਾ, ਬਚਾਅ ਲਈ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ - ਖਾਸ ਰਿਪੋਰਟ
23 ਜ਼ਿਲ੍ਹਿਆਂ ਦੇ ਵਿਦਿਆਰਥੀ ਸ਼ਾਮਲ:ਦੱਸ ਦਈਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਟੀਮ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿਦਿਆਰਥੀ ਸ਼ਾਮਲ ਹਨ। ਇਹ 3 ਦਿਨ ਉੱਥੇ ਹੀ ਰਹਿਣਗੇ। ਇਸ ਦੇ ਨਾਲ ਹੀ ਸ੍ਰੀਹਰੀਕੋਟਾ ਵਿੱਚ ਹੋਣ ਵਾਲੇ ਪੁਲਾੜ ਅਧਿਐਨ ਬਾਰੇ ਵੀ ਜਾਣਨਗੇ। ਵਿਦਿਆਰਥੀਆਂ ਲਈ ਵੀ ਇਹ ਇੱਕ ਨਵਾਂ ਅਨੁਭਵ ਹੋਵੇਗਾ। ਦੱਸ ਦਈਏ ਕਿ ਇੱਕ ਵਾਰ ਫਿਰ ਭਾਰਤ ਪੁਲਾੜ ਦੀ ਦੁਨੀਆਂ ਵਿੱਚ ਆਪਣੀ ਸ਼ਾਨ ਬਣਾਉਣ ਲਈ ਤਿਆਰ ਹੈ। ਚੰਦਰਯਾਨ-3 ਨੂੰ 14 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ। ਇਸਰੋ ਦਾ 'ਬਾਹੂਬਲੀ' ਰਾਕੇਟ LVM-3 14 ਜੁਲਾਈ ਨੂੰ ਚੰਦਰਯਾਨ-3 ਨੂੰ ਅਸਮਾਨ 'ਚ ਲੈ ਜਾਵੇਗਾ। ਇਸ ਦੇ ਨਾਲ ਹੀ ਇਹ 140 ਕਰੋੜ ਭਾਰਤੀਆਂ ਦੀਆਂ ਉਮੀਦਾਂ ਨੂੰ ਵੀ ਚੰਨ 'ਤੇ ਲੈ ਕੇ ਜਾਵੇਗਾ। ਇਸਰੋ ਦੇ ਮੁਤਾਬਕ ਚੰਦਰਯਾਨ-3 ਦਾ ਲੈਂਡਰ 23 ਜਾਂ 24 ਅਗਸਤ ਨੂੰ ਚੰਦਰਮਾ 'ਤੇ ਸਾਫਟ ਲੈਂਡਿੰਗ ਕਰ ਸਕਦਾ ਹੈ। ਹਾਲਾਂਕਿ ਪਿਛਲੇ ਮਿਸ਼ਨ ਵਿੱਚ ਕਰੈਸ਼ ਲੈਂਡਿੰਗ ਹੋਈ ਸੀ, ਪੁਲਾੜ ਮੰਤਰੀ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਭਾਰਤ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਵਾਲਾ ਦੁਨੀਆ ਦਾ ਚੌਥਾ ਦੇਸ਼ ਬਣਨ ਲਈ ਪੂਰੀ ਤਰ੍ਹਾਂ ਤਿਆਰ ਹੈ।