ਚੰਡੀਗੜ੍ਹ: ਅੱਜ ਮੰਗਲਵਾਰ ਨੂੰ ਨਗਰ ਨਿਗਮ ਦੇ ਮੇਅਰ ਲਈ ਚੋਣ ਲਈ ਵੋਟਿੰਗ (BJPs Anup Gupta became new Chandigarh Mayor) ਹੋਈ ਹੈ। ਨਵੇਂ ਮੇਅਰ ਦਾ ਐਲਾਨ ਹੋ ਚੁੱਕਾ ਹੈ। ਚੰਡੀਗੜ੍ਹ ਦੇ ਮੇਅਰ ਦਾ ਤਾਜ ਭਾਜਪਾ ਦੇ ਅਨੂਪ ਗੁਪਤਾ ਦੇ ਸਿਰ ਸੱਜਿਆ ਹੈ। ਉਨ੍ਹਾਂ ਨੇ ਆਪ ਦੇ ਜਸਬੀਰ ਸਿੰਘ ਲਾਡੀ ਨੂੰ ਹਰਾਇਆ ਹੈ। ਕੁੱਲ 29 ਵੋਟਾਂ ਪਈਆਂ, ਅਨੂਪ ਗੁਪਤਾ 15-14 ਨਾਲ ਜਿੱਤੇ।
ਚੰਡੀਗੜ੍ਹ ਵਿੱਚ ਅੱਜ ਮੇਅਰ, ਡਿਪਟੀ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੀ ਚੋਣ ਹੋਈ ਹੈ। ਦੱਸ ਦਈਏ ਕਿ ਕੁੱਲ 36 ਕੌਂਸਲਰ ਹਨ, ਜਿਸ ਵਿੱਚ ਕੁੱਲ 37 ਵੋਟਾਂ ਹਨ। ਮੇਅਰ ਦੇ ਚੋਣ ਲਈ ਕੁੱਲ 36 ਵੋਟਾਂ ਪਈਆਂ ਹਨ। 6 ਕਾਂਗਰਸ ਅਤੇ ਇਕ ਅਕਾਲੀ ਦਲ ਦਾ ਕੌਂਸਲਰ ਗੈਰ ਹਾਜ਼ਰ ਰਹੇ। ਸਾਂਸਦ ਕਿਰਨ ਖੇਰ ਨੇ ਵੀ ਆਪਣੀ ਵੋਟ ਪਾਈ।
ਇਸ ਵਾਰ ਭਾਜਪਾ ਤੇ ਆਪ ਵਿਚਾਲੇ ਰਿਹਾ ਮੁਕਾਬਲਾ:ਭਾਜਪਾ ਦੇ ਮੇਅਰ ਅਹੁਦੇ ਲਈ ਪਿਛਲੀ ਟਰਮ ਵਿੱਚ ਡਿਪਟੀ ਮੇਅਰ ਰਹੇ ਅਨੂਪ ਗੁਪਤਾ ਨੂੰ ਖੜਾ ਕੀਤਾ ਗਿਆ ਸੀ। ਉੱਥੇ ਹੀ, ਜਸਬੀਰ ਸਿੰਘ ਲਾਡੀ ਵੀ AAP ਵੱਲੋਂ ਮੇਅਰ ਅਹੁਦੇ ਲਈ ਮੈਦਾਨ ਵਿੱਚ ਸੀ। ਇਨ੍ਹਾਂ ਦੋਹਾਂ ਵਿਚਾਲੇ ਜ਼ਬਰਦਸਤ ਟੱਕਰ ਰਹੀ ਹੈ।
ਉੱਥੇ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਲਈ ਭਾਜਪਾ ਵੱਲੋਂ ਕੰਵਰਜੀਤ ਰਾਣਾ ਅਤੇ ਆਪ ਵੱਲੋਂ ਤਰੂਣਾ ਮਹਿਤਾ ਵਿਚਾਲੇ ਮੁਕਾਬਲਾ ਵੇਖਣ ਨੂੰ ਮਿਲੇਗਾ। ਡਿਪਟੀ ਮੇਅਰ ਅਹੁਦੇ ਲਈ ਭਾਜਪਾ ਨੇ ਹਰਜੀਤ ਸਿੰਘ ਆਪ ਵੱਲੋਂ ਸੁਮਨ ਸਿੰਘ ਨੂੰ ਉਮੀਦਵਾਰ ਬਣਾਇਆ। ਕਾਂਗਰਸ ਅਤੇ ਅਕਾਲੀ ਦਲ ਨੇ ਮੇਅਰ ਚੋਣ ਦਾ ਬਾਇਕਾਟ ਕੀਤਾ ਹੈ।