ਪੰਜਾਬ

punjab

ETV Bharat / state

viral video:ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !

ਪੁਲਿਸ ਅਧਿਕਾਰੀ(Police officer) ਨੇ ਦੱਸਿਆ ਕਿ ਸਬ ਇੰਸਪੈਕਟਰ(Sub Inspector) ਕਮਲਜੀਤ ਬਲੱਡ ਪ੍ਰੈੱਸਰ ਵਧ ਜਾਣ ਦੇ ਕਾਰਨ ਹੀ ਡਿੱਗ ਗਿਆ ਸੀ ਤੇ ਜਿਸ ਕਾਰਨ ਉਸਨੂੰ ਖੜ੍ਹਾ ਹੋਣ ਵਿੱਚ ਮੁਸ਼ਕਿਲ ਆ ਰਹੀ ਸੀ।ਇਸ ਦੌਰਾਨ ਉਨ੍ਹਾਂ ਸਾਰੀਆਂ ਅਫਵਾਹਾਂ(Rumors) ਦਾ ਖੰਡਨ ਕੀਤਾ ਹੈ ਜੋ ਪੁਲਿਸ ਮੁਲਾਜ਼ਮ(Police) ਪ੍ਰਤੀ ਉਡਾਈਆਂ ਜਾ ਰਹੀਆਂ ਸਨ।ਉਨ੍ਹਾਂ ਦੱਸਿਆ ਕਿ ਉਸਦਾ ਕੋਈ ਵੀ ਨਸ਼ਾ(Intoxication) ਨਹੀਂ ਕੀਤਾ ਹੋਇਆ ਸੀ ਜਿਸਦੀ ਪੁਸ਼ਟੀ ਮੈਡੀਕਲ ਦੇ ਵਿੱਚ ਹੋ ਚੁੱਕੀ ਹੈ।

ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !
ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !

By

Published : Jun 3, 2021, 10:00 PM IST

ਜਲੰਧਰ :ਅੱਜ ਦੁਪਹਿਰੇ ਟੀ ਵੀ ਸੈਂਟਰ ਦੇ ਸਾਹਮਣੇ ਇੱਕ ਸਬ ਇੰਸਪੈਕਟਰ ਸੜਕ ਦੇ ਕਿਨਾਰੇ ਡਿੱਗਾ ਦਿਖਾਈ ਦਿੱਤਾ ਸੀ ਕੁਝ ਲੋਕਾਂ ਦਾ ਕਹਿਣਾ ਸੀ ਕਿ ਉਸ ਨੇ ਸ਼ਰਾਬ ਪੀਤੀ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ(viral video) ਤੇ ਪਾਉਣੀ ਸ਼ੁਰੂ ਕਰ ਦਿੱਤੀ ਲੇਕਿਨ ਕਿਸੇ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੁਲਾਜ਼ਮ(Police) ਉਸ ਨੂੰ ਹਸਪਤਾਲ ਲੈ ਗਏ।ਇਸ ਦੌਰਾਨ ਪਤਾ ਚੱਲਿਆ ਕਿ ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਸੀ ਅਤੇ ਉਹ ਬਲੱਡ ਪ੍ਰੈਸ਼ਰ ਦਾ ਮਰੀਜ਼ ਹੈ। ਜਿਸ ਕਾਰਨ ਉਹ ਡਿੱਗ ਗਿਆ ਸੀ ਅਤੇ ਉਸ ਨੂੰ ਸੱਟ ਵੀ ਲੱਗੀ ਸੀ ਅਤੇ ਉਸ ਤੋਂ ਉੱਠਿਆ ਨਹੀਂ ਜਾ ਰਿਹਾ ਸੀ। ਇਸ ਸਾਰੀ ਸੂਚਨਾ ਏਸੀਪੀ ਹਰਸਿਮਰਤ ਸਿੰਘ(Police officer) ਵਲੋਂ ਦਿੱਤੀ ਗਈ ਹੈ।

viral video:ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !

ਦੱਸ ਦਈਏ ਇਸ ਖੁਲਾਸੇ ਤੋਂ ਇਹ ਪ੍ਰਚਾਰ ਹੋ ਰਿਹਾ ਸੀ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਲੋਕਾਂ ਨੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਉਣੀ ਸ਼ੁਰੂ ਕਰ ਦਿੱਤੀ ਸੀ।ਇਸ ਦੌਰਾਨ ਕੁਝ ਲੋਕਾਂ ਦੇ ਵਲੋਂ ਉਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸਨੇ ਮੌਕੇ ਤੇ ਪਹੁੰਚ ਕੇ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ। ਉਸ ਦੌਰਾਨ ਉਸਦੀ ਪਛਾਣ ਸਬ ਇੰਸਪੈਕਟਰ ਕਮਲਜੀਤ ਸਿੰਘ ਦੇ ਰੂਪ ਵਿੱਚ ਹੋਈ ਜੋ ਕਿ ਸਬ ਇੰਸਪੈਕਟਰ ਦਿਹਾਤੀ ਪੁਲਿਸ ਚ ਤਾਇਨਾਤ ਹੈ।ਫਿਲਹਾਲ ਪੁਲਿਸ ਮੁਲਾਜ਼ਮ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਮਲਜੀਤ ਬਲੱਡ ਪ੍ਰੈੱਸਰ ਵਧ ਜਾਣ ਦੇ ਕਾਰਨ ਹੀ ਡਿੱਗ ਗਿਆ ਸੀ ਤੇ ਜਿਸ ਕਾਰਨ ਉਸਨੂੰ ਖੜ੍ਹਾ ਹੋਣ ਵਿੱਚ ਮੁਸ਼ਕਿਲ ਆ ਰਹੀ ਸੀ।ਇਸ ਦੌਰਾਨ ਉਨ੍ਹਾਂ ਸਾਰੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ ਜੋ ਪੁਲਿਸ ਮੁਲਾਜ਼ਮ ਪ੍ਰਤੀ ਉਡਾਈਆਂ ਜਾ ਰਹੀਆਂ ਸਨ।ਉਨ੍ਹਾਂ ਦੱਸਿਆ ਕਿ ਉਸਦਾ ਕੋਈ ਵੀ ਨਸ਼ਾ ਨਹੀਂ ਕੀਤਾ ਹੋਇਆ ਸੀ ਜਿਸਦੀ ਪੁਸ਼ਟੀ ਮੈਡੀਕਲ ਦੇ ਵਿੱਚ ਹੋ ਚੁੱਕੀ ਹੈ।

ਇਹ ਵੀ ਪੜੋ:TET ਪਾਸ ਵਿਦਿਆਰਥੀਆਂ ਲਈ ਵੱਡੀ ਖ਼ਬਰ....ਯੋਗਤਾ ਪ੍ਰਮਾਣ ਪੱਤਰ ਦੀ ਮਿਆਦ Life Time

ABOUT THE AUTHOR

...view details