ਚੰਡੀਗੜ੍ਹ ਡੈਸਕ :ਆਮ ਆਦਮੀ ਪਾਰਟੀ ਦੇ ਆਗੂ ਦੀ ਸੋਸ਼ਲ ਮੀਡੀਆ ਉੱਤੇ ਅਸ਼ਲੀਲ ਵੀਡੀਓ ਵਾਇਰਲ ਹੋ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਵੀਡੀਓ ਆਪ ਦੇ ਕੈਨੇਡਾ ਦੇ ਵੈਨਕੂਵਰ ਤੋਂ ਮੀਤ ਪ੍ਰਧਾਨ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ ਵਿੱਚ ਇਹ ਆਗੂ ਇਕ ਮਹਿਲਾ ਨਾਲ ਕਮਰੇ ਬੰਦ ਨਜ਼ਰ ਆ ਰਿਹਾ ਹੈ ਅਤੇ ਮੌਕੇ ਉੱਤੇ ਇਤਰਾਜ਼ਯੋਗ ਹਾਲਤ ਵਿੱਚ ਫੜ੍ਹੇ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਵਾਇਰਲ ਵੀਡੀਓ ਵਿੱਚ ਇਕ ਮਹਿਲਾ ਵੀ ਇਸ ਆਗੂ ਉੱਤੇ ਗੰਭੀਰ ਇਲਜਾਮ ਲਾ ਰਹੀ ਹੈ। ਮਹਿਲਾ ਆਗੂ ਦੀ ਪਤਨੀ ਦੱਸੀ ਜਾ ਰਹੀ ਹੈ।
ਲੜਕੀ ਨੇ ਵੀ ਲਾਏ ਆਗੂ 'ਤੇ ਇਲਜਾਮ :ਜਾਣਕਾਰੀ ਮੁਤਾਬਿਕ ਇਸ ਮੌਕੇ ਆਗੂ ਨਾਲ ਫੜ੍ਹੀ ਗਈ ਲੜਕੀ ਨੇ ਵੀ ਆਗੂ ਉੱਤੇ ਗੰਭੀਰ ਇਲਜਾਮ ਲਗਾਏ ਹਨ। ਲੜਕੀ ਨੇ ਕਿਹਾ ਕਿ ਇਸ ਆਗੂ ਨੇ ਉਸ ਨਾਲ ਝੂਠ ਬੋਲਿਆ ਸੀ ਕਿ ਉਹ ਇਕੱਲਾ ਰਹਿੰਦਾ ਹੈ ਅਤੇ ਉਸਦੇ ਨਾਲ ਕੋਈ ਵੀ ਨਹੀਂ ਹੈ। ਇਹ ਸੁਣਨ ਤੋਂ ਬਾਅਦ ਆਗੂ ਦੀ ਪਤਨੀ ਨੇ ਵੀ ਉਸਨੂੰ ਖੂਬ ਝਾੜ ਪਾਈ ਹੈ। ਕਿਉਂ ਕਿ ਆਗੂ ਦਾ ਕਹਿਣਾ ਸੀ ਕਿ ਉਸਦੇ ਪਰਿਵਾਰ ਵਾਲੇ ਮਰ ਚੁੱਕੇ ਹਨ।